ਅਡਾਨੀ ਨੂੰ ਬਚਾ ਰਹੇ ਹਨ ਪ੍ਰਧਾਨ ਮੰਤਰੀ-ਰਾਹੁਲ ਗਾਂਧੀ

0
71

Punjab Junction Weekly Newspaper / 9 February 2023

ਨਵੀਂ ਦਿੱਲੀ,

-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਨ ਤੋਂ ਬਾਅਦ ਪ੍ਰਤੀਕਰਮ ਕਰਦਿਆਂ ਕਿਹਾ ਕਿ ਉਹ ਅਡਾਨੀ ਨੂੰ ਬਚਾ ਰਹੇ ਹਨ | ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਨ੍ਹਾਂ ਵਲੋਂ ਪੁੱਛੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ, ਜਿਸ ਤੋਂ ਸਮਝ ਆਉਂਦਾ ਹੈ ਕਿ ਉਹ (ਮੋਦੀ) ਅਡਾਨੀ ਨੂੰ ਬਚਾ ਰਹੇ ਹਨ | ਰਾਹੁਲ ਗਾਂਧੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਭਾਸ਼ਨ ਤੋਂ ਸੰਤੁਸ਼ਟ ਨਹੀਂ ਹਨ, ਪਰ ਇਸ ਤੋਂ ਸਚਾਈ ਸਾਹਮਣੇ ਆ ਰਹੀ ਹੈ | ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਪਾਏ ਸੰਦੇਸ਼ ਰਾਹੀਂ ਵੀ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ‘ਨਾ ਜਾਂਚ ਕਰਾਏਾਗੇ, ਨਾ ਜਵਾਬ ਦੇਂਗੇਂ’ ਪ੍ਰਧਾਨ ਮੰਤਰੀ ਜੀ ਬੱਸ ਆਪਣੇ ਮਿੱਤਰ ਕਾ ਸਾਥ ਦੇਗੇਂ |

Chief Editor- Jasdeep Singh  (National Award Winner)