Punjab Junction Newspaper | 01 January 2022
ਸੈਕਰਾਮੈਂਟੋ, – ਫ਼ਿਲਮੀ ਪਰਦੇ ਤੋਂ ਇਲਾਵਾ ਟੈਲੀਵਿਜ਼ਨ ਉੱਪਰ ਲੜੀਵਾਰ ਨਾਟਕਾਂ ਵਿਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਣ ਵਾਲੀ ਤੇ ਲੋਕਾਂ ਦੇ ਦਿਲਾਂ ਉੱਪਰ ਰਾਜ ਕਰਨ ਵਾਲੀ ਜਾਣੀ ਪਛਾਣੀ ਪ੍ਰਸਿੱਧ ਅਦਾਕਾਰ ਬੈਟੀ ਵਾਈਟ 99 ਸਾਲ ਤੋਂ ਵਧ ਉਮਰ ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਇਸ ਉਮਰ ਵਿਚ ਵੀ ਉਹ ਪੂਰੀ ਤਰਾਂ ਸਰਗਰਮ ਸੀ ਤੇ ਉਸ ਨੇ 17 ਜਨਵਰੀ ਨੂੰ ਆਪਣਾ 100ਵਾਂ ਜਨਮ ਦਿਨ ਮਨਾਉਣਾ ਸੀ। ਬੈਟੀ ਵਾਈਟ ਨੇ ਆਪਣੇ 100ਵੇਂ ਜਨਮ ਦਿਨ ਨੂੰ ਖ਼ਾਸ ਬਣਾਉਣ ਲਈ ਆਪਣੇ ਦੋਸਤਾਂ-ਮਿਤਰਾਂ ਨੂੰ ਟਵੀਟ ਰਾਹੀਂ ਸੱਦਾ ਦਿੱਤਾ ਸੀ ।
…………Chief Editor Jasdeep Singh