Punjab Junction Weekly Newspaper / 30 October 2022
ਜਲੰਧਰ,
ਪਟੇਲ ਹਸਪਤਾਲ ਵਲੋਂ ਹਰ ਸਾਲ ਦੀ ਤਰ੍ਹਾਂ ਅਕਤੂਬਰ ਮਹੀਨੇ ਨੂੰ ‘ਸਤਨ ਕੈਂਸਰ ਜਾਗਰੂਕਤਾ ਮਹੀਨਾ’ ਵਜੋਂ ਮਨਾਇਆ ਜਾਂਦਾ ਹੈ | ਇਸ ਵਾਰ ਇਹ ਮਹੀਨਾ ਮਨਾਉਂਦੇ ਹੋਏ ਹਸਪਤਾਲ ‘ਚ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਹਸਪਤਾਲ ‘ਚ ਸੇਵਾਵਾਂ ਦੇ ਰਹੀ ਕੈਂਸਰ ਦੇ ਇਲਾਜ ਦੀ ਮਾਹਿਰ ਡਾ. ਅਨੂਭਾ ਭਰਥੂਆਰ ਵਲੋਂ ਨਿੱਜੀ ਸਕੂਲ ‘ਚ ਜਾਗਰੂਕਤਾ ਸੈਮੀਨਾਰ ਕਰਕੇ ਸਕੂਲ ਦੇ ਸਟਾਫ਼ ਨੂੰ ਕੈਂਸਰ ਰੋਗ ਪ੍ਰਤੀ ਜਾਗਰੂਕ ਕੀਤਾ ਗਿਆ | ਛਾਤੀ ਦੇ ਕੈਂਸਰ ਤੋਂ ਪੀੜਤ ਮਹਿਲਾਵਾਂ ‘ਚ ਨਵੀਂ ਉਮੀਦ ਜਗਾਉਣ ਲਈ ਪਟੇਲ ਹਸਪਤਾਲ ਵਲੋਂ ਬਣਾਈ ਗਈ ਸੰਸਥਾ ‘ਦੀ ਹੋਪ’ ਦੀ ਸਾਲਾਨਾ ਮੀਟਿੰਗ ਕਰਵਾਈ ਗਈ, ਜਿਸ ‘ਚ 100 ਤੋਂ ਵੱਧ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਗ ਲਿਆ | ਇਸ ਦੌਰਾਨ ਮਰੀਜ਼ਾਂ ਨੇ ਮਾਹਿਰ ਡਾਕਟਰਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ ਅਤੇ ਕੈਂਸਰ ਰੋਗ ਦਾ ਮੁਕਾਬਲਾ ਕਰ ਰਹੇ ਹੋਰ ਮਰੀਜ਼ਾਂ ਨਾਲ ਆਪਣੇ ਤਜੁਰਬੇ ਸਾਂਝੇ ਕੀਤੇ | ਇਸ ਮੌਕੇ ਪਟੇਲ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ. ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਸੈਮੀਨਾਰ ਦੌਰਾਨ ਡਾ. ਸੁਸ਼ਮਾ ਚੋਪੜਾ, ਡਾ. ਸ਼ਿਖਾ ਚਾਵਲਾ, ਡਾ. ਆਂਚਲ ਅਗਰਵਾਲ, ਡਾ. ਪ੍ਰਤਿਮਾ ਮਹਿੰਦਰੂ, ਡਾ. ਰਮਨਦੀਪ ਕੌਰ, ਡਾਇਟੀਸ਼ੀਅਨ ਸਿਮਰਪ੍ਰੀਤ ਕੌਰ ਅਤੇ ਹੋਰ ਹਾਜ਼ਰ ਸਨ |
Chief Editor- Jasdeep Singh (National Award Winner)