ਨਿਊਜ਼ੀਲੈਂਡ ਨੇ ਸਭ ਤੋਂ ਪਹਿਲਾਂ 2022 ਨੂੰ ਆਖਿਆ ‘ਜੀ ਆਇਆਂ’

Punjab Junction Newspaper | 01 January 2022

ਆਕਲੈਂਡ, -ਦੁਨੀਆ ਵਿਚ ਚੱਲੀਆਂ ਘੜੀਆਂ ਮੁਤਾਬਿਕ ਨਿਊਜ਼ੀਲੈਂਡ ਦੁਨੀਆ ਦਾ ਉਹ ਦੇਸ਼ ਹੈ, ਜਿਥੋਂ ਹਰ ਦਿਨ ਦੀ ਸ਼ੁਰੂਆਤ ਹੁੰਦੀ ਹੈ ਅਤੇ ਇਸੇ ਲੜੀ ਤਹਿਤ ਨਿਊਜ਼ੀਲੈਂਡ ਨੇ ਸਭ ਤੋਂ ਪਹਿਲਾਂ ਸਾਲ 2022 ਨੂੰ ਜੀ ਆਇਆਂ ਆਖਿਆ ਅਤੇ ਨਿਊਜ਼ੀਲੈਂਡ ਵਾਸੀਆਂ ਨੇ ਸਾਲ 2021 ਦੀ 31 ਦਸੰਬਰ ਵਾਲੇ ਦਿਨ ਦੇ ਸੂਰਜ ਦੀ ਆਖਰੀ ਕਿਰਨ ਤੋਂ ਲੈ ਕੇ ਨਵੇਂ ਵਰ੍ਹੇ 2022 ਦੀ 1 ਜਨਵਰੀ ਦੀ ਸਵੇਰ ਸਮੇਂ ਸੂਰਜ ਦੀ ਪਹਿਲੀ ਕਿਰਨ ਆਉਣ ਦੇ ਪਲਾਂ ਦਾ ਵੱਖੋ-ਵੱਖ ਸ਼ਹਿਰਾਂ ‘ਚ ਖ਼ੂਬ ਅਨੰਦ ਮਾਣਿਆ | ਨਿਊਜ਼ੀਲੈਂਡ ਦੇ ਆਕਲੈਂਡ ‘ਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਧਣ ਤੋਂ ਬਾਅਦ ਲੱਗੀ ਤਾਲਾਬੰਦੀ ਕਾਰਨ ਭਾਵੇਂ ਇਸ ਵਾਰ ਸਕਾਈ ਟਾਵਰ ‘ਤੇ ਆਤਿਸ਼ਬਾਜ਼ੀ ਸ਼ੋਅ ਨਹੀਂ ਹੋ ਸਕਿਆ ਅਤੇ ਸ਼ਹਿਰ ‘ਚ ਰੌਣਕ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਰਹੀ ਅਤੇ ਕਈ ਗੀਤ-ਸੰਗੀਤ ਦੇ ਸਮਾਗਮ ਰੱਦ ਵੀ ਕੀਤੇ ਗਏ ਸਨ | ਪਰ ਫਿਰ ਵੀ ਦੇਸ਼ ਵਾਸੀਆਂ ਨੇ ਆੳਣ ਵਾਲਾ ਸਮਾ ਵਧੀਆ ਅਤੇ ਚੰਗਾ ਹੋਵੇ, ਇਹ ਸਨੇਹੇ ਸਾਂਝੇ ਕਰਨ ਲਈ ਛੋਟੇ-ਛੋਟੇ ਸਮਾਗਮ ਕੀਤੇ | ਸਿੱਖ ਭਾਈਚਾਰੇ ਵਲੋਂ ਵੱਖੋ-ਵੱਖ ਸ਼ਹਿਰਾਂ ਦੇ ਗੁਰਦੁਆਰਾ ਸਾਹਿਬ ‘ਚ ਵਿਸ਼ੇਸ਼ ਕੀਰਤਨ ਦੀਵਾਨ ਸਜਾਏ ਗਏ | ਰਾਤ ਨੂੰ 12 ਵਜੇ ਨਵੇਂ ਸਾਲ ਦੀ ਆਮਦ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ |

                                                                              …………Chief Editor Jasdeep Singh