ਦੇਸ਼ ‘ਚ ਕੋਰੋਨਾ ਦੇ 1,41,986 ਨਵੇਂ ਮਾਮਲੇ, 285 ਹੋਰ ਮੌਤਾਂ

Coronavirus. COVID-19. Isolated on white background. 3D Render

Punjab Junction Newspaper | 09 January 2022

ਨਵੀਂ ਦਿੱਲੀ, -ਦੇਸ਼ ‘ਚ ਕੋਰੋਨਾ ਵਾਇਰਸ ਦੇ ਇਕ ਦਿਨ ‘ਚ 1,41,986 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਕੁੱਲ ਅੰਕੜਾ 3,53,68,372 ਹੋ ਗਿਆ ਹੈ, ਜਿਸ ‘ਚ 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਹੁਣ ਤੱਕ ਰਿਪੋਰਟ ਕੀਤੇ ਗਏ ਓਮੀਕਰੋਨ ਦੇ 3,071 ਕੇਸ ਵੀ ਸ਼ਾਮਿਲ ਹਨ | ਕੇਂਦਰੀ ਸਿਹਤ ਮੰਤਰਾਲੇ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਇਰਸ ਕਾਰਨ ਬੀਤੇ 24 ਘੰਟਿਆਂ ‘ਚ 285 ਹੋਰ ਮੌਤਾਂ ਹੋਣ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ 4,83,463 ਹੋ ਗਿਆ ਹੈ | ਕੋਵਿਡ ਦੇ ਸਰਗਰਮ ਮਾਮਲੇ ਵੱਧ ਕੇ 4,72, 169 ਹੋ ਗਏ ਹਨ, ਜੋ ਕਿ ਕੁੱਲ ਲਾਗਾਂ ਦਾ 1.34 ਫ਼ੀਸਦੀ ਹਨ | ਰਾਸ਼ਟਰੀ ਕੋਵਿਡ-19 ਸਿਹਤਯਾਬੀ ਦਰ ਘਟ ਕੇ 97.30 ਫ਼ੀਸਦੀ ਰਹਿ ਗਈ ਹੈ | ਕੋਵਿਡ-19 ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 3,44,12,740 ਹੋ ਗਈ ਹੈ, ਜਦੋਂਕਿ ਕੇਸਾਂ ਦੀ ਮੌਤ ਦਰ 1.37 ਫ਼ੀਸਦੀ ਦਰਜ ਕੀਤੀ ਗਈ ਹੈ |

                                                          …………………..…………Chief Editor Jasdeep Singh