ਕਰਿਪਟੋ ਕਰੰਸੀ ਦੇ ਨਾਂ ‘ਤੇ ਹੋਈ 1000 ਕਰੋੜ ਦੀ ਠੱਗੀ

12:29:41Punjab Junction Weekly Newspaper / 08 August 2022

ਜਲੰਧਰ, ਜਲਦ ਹੀ ਪੰਜਾਬ ਜੰਕਸ਼ਨ ਵਲੋਂ ਕਰਿਪਟੋ ਕਰੰਸੀ ਦੇ ਨਾਂ ‘ਤੇ ਹੋਈ 1000 ਕਰੋੜ ਦੀ ਠੱਗੀ ਦਾ ਪਰਦਾਫ਼ਾਸ਼ ਕੀਤਾ ਜਾਵੇਗਾ । ਪਰਤ ਦਰ ਪਰਤਪੂਰੀ ਠੱਗੀ ਦੇ ਮਾਸਟਰ ਮਾਈਡ ਤੁਹਾਡੇ ਸਾਹਮਣੇ ਬੇਨਕਾਬ ਕੀਤੇ ਜਾਣਗੇ। ਪੰਜਾਬ ਜੰਕਸ਼ਨ ਵਲੋਂ ਦੇਸ਼ ਦੇ ਪ੍ਧਾਨ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਹਰ ਨਾਗਰਿਕ ਅੱਗੇ ਇਹ ਸਕੈਮ ਲਿਆਦਾ ਜਾਵੇਗਾ । ਗੌਰਤਲਬ ਹੈ ਕਿ ਇਹ ਮਾਮਲਾ ਪਹਿਲਾਂ ਹੀ ਪੰਜਾਬ ਦੇ ਮੁੱਖ ਮਤਰੀ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ। ਜਲਦ ਹੀ ਦੇਸ਼ ਦੇ ਹਰ ਟੀ. ਵੀ. ਚੈਨਲ ‘ਤੇ ਇਸ ਸਕੈਮ ਦੀ ਚਰਚਾ ਹੋਵੇਗੀ ਕਿ ਕਿਵੇਂ ਦੋਸ਼ੀਆਂ ਨੇ ਕੇਂਦਰ ਸਰਕਾਰ ਦੇ ਵੱਡੇ ਨੇਤਾਵਾਂ ਦੀ ਕੰਪਨੀ ਵਿਚ ਹਿੱਸੇਦਾਰੀ ਦੱਸ ਕੇ ਲੋਕਾਂ ਕੋਲੋਂ ਕਰੋੜਾਂ ਰੁਪਏ ਇਨਵੈਸਟ ਕਰਵਾਏ ਅਤੇ ਬਾਅਦ ਵਿਚ ਪੈਸੇ ਦੇਣ ਤੋਂ ਪੱਲਾ ਝਾੜ ਲਿਆ ।ਪੰਜਾਬ ਜੰਕਸ਼ਨ ਇਹ ਵਾਅਦਾ ਕਰਦਾ ਹੈ ਕਿ ਪੀੜਤਾਂ ਨਾਲ ਇਨਸਾਫ਼ ਜਰੂਰ ਹੋਵੇਗਾ ।

………………. Jasdeep Singh ( Chief Editor )