Punjab Junction Weekly Newspaper / 04 September 2024
Personal loans increased by 14 percent: ਭਾਰਤੀ ਤੇਜ਼ੀ ਨਾਲ ਕਰਜ਼ਾਈ ਹੋ ਰਹੇ ਹਨ। ਇਹ ਵੀ ਅਹਿਮ ਹੈ ਕਿ ਭਾਰਤੀ ਹੋਮ ਲੋਨ ਜਾਂ ਕਾਰ ਲੋਨ ਦੀ ਥਾ ਪਰਸਨਲ ਲੋਨ ਤੇਜ਼ੀ ਨਾਲ ਲੈ ਰਹੇ ਹਨ। ਇਸ ਲਈ ਬੈਂਕਾਂ ਤੇ ਵਿੱਤੀ ਸੰਸਥਾਵਾਂ ਤੋਂ ਆਸਾਨੀ ਨਾਲ ਮਿਲਣ ਵਾਲੇ ਨਿੱਜੀ ਕਰਜ਼ਿਆਂ ਵਿੱਚ ਭਾਰੀ ਵਾਧਾ ਹੋਇਆ ਹੈ। ਸਾਲਾਨਾ ਆਧਾਰ ‘ਤੇ ਜੁਲਾਈ ਦੇ ਅੰਤ ਤੱਕ ਇਹ 14.4 ਫੀਸਦੀ ਵਧ ਕੇ 55.3 ਲੱਖ ਕਰੋੜ ਰੁਪਏ ਹੋ ਗਿਆ ਹੈ।
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅੰਕੜਿਆਂ ਅਨੁਸਾਰ, ਗੈਰ-ਖੁਰਾਕ ਕਰਜ਼ਿਆਂ ਵਿੱਚ ਨਿੱਜੀ ਕਰਜ਼ਿਆਂ ਦੀ ਸਭ ਤੋਂ ਵੱਧ ਹਿੱਸੇਦਾਰੀ 32.9 ਪ੍ਰਤੀਸ਼ਤ ਹੈ। ਇਸ ਤੋਂ ਬਾਅਦ ਸੇਵਾਵਾਂ ਦਾ ਹਿੱਸਾ 27.4 ਫੀਸਦੀ, ਉਦਯੋਗ 22.2 ਫੀਸਦੀ ਤੇ ਖੇਤੀਬਾੜੀ ਤੇ ਸਬੰਧਤ ਗਤੀਵਿਧੀਆਂ ਦਾ ਹਿੱਸਾ 12.8 ਫੀਸਦੀ ਹੈ।
Chief Editor- Jasdeep Singh (National Award Winner)