Punjab Junction Weekly Newspaper / 3 February 2023
ਨਵੀਂ ਦਿੱਲੀ
ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿਚ ਪੰਜਾਬ ’ਚ ਅਕਾਲੀ-ਬਸਪਾ ਗਠਜੋੜ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ ਗਈ ਅਤੇ ਲੋਕਸਭਾ ਦੀਆਂ 2024 ਵਿਚ ਹੋਣ ਵਾਲੀਆਂ ਚੋਣਾਂ ਦੀ ਸਾਂਝੀ ਮੁਹਿੰਮ ਤੋਂ ਇਲਾਵਾ ਬਿਹਤਰ ਤਾਲਮੇਲ ’ਤੇ ਧਿਆਨ ਦੇਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕ ਅਕਾਲੀ-ਬਸਪਾ ਗਠਜੋੜ ਵਿਚ ਵਿਸ਼ਵਾਸ ਜਤਾਉਣਗੇ ਅਤੇ ਲੋਕ ਵਿਰੋਧੀ ‘ਆਪ’ ਅਤੇ ਕਾਂਗਰਸ ਨੂੰ ਨਕਾਰਨ ਦੇ ਨਾਲ-ਨਾਲ ਭਾਜਪਾ ਦੀ ਨਕਾਰਾਤਮਕ ਰਾਜਨੀਤੀ ਵਿਰੁੱਧ ਵੋਟ ਪਾਉਣਗੇ। ਇਸ ਮੌਕੇ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ।
Chief Editor- Jasdeep Singh (National Award Winner)