ਪੰਜਾਬ ਸਰਕਾਰ ਨੇ ਅਣਐਲਾਨੀ ਸੈਂਸਰਸ਼ਿਪ ਲਗਾਈ-ਬਾਜਵਾ

Punjab Junction Weekly Newspaper / 4 March 2023

ਪੰਜਾਬ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ‘ਚ ਅਣ-ਐਲਾਨੀ ਸੈਂਸਰਸ਼ਿਪ ਲਗਾ ਦਿੱਤੀ ਹੈ ਅਤੇ ਅਫ਼ਸੋਸ ਦੀ ਗੱਲ ਇਹ ਹੈ ਕਿ ਅੰਨਾ ਹਜ਼ਾਰੇ ਨੂੰ ਰੋਲ ਮਾਡਲ ਦੱਸਣ ਵਾਲੇ ਤੇ ਸੂਬੇ ‘ਚ ਬਦਲਾਅ ਲਿਆਉਣ ਦੀਆਂ ਗੱਲਾਂ ਕਰਨ ਵਾਲੇ ਹੁਣ ਹਿਟਲਰ ਬਨਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਪੰਜਾਬੀ ਕਦੀ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦੀ ਬੋਲੀ ਨਾ ਬੋਲਣ ਵਾਲੇ ਹਰ ਵਿਅਕਤੀ ਤੇ ਅਦਾਰੇ ਦਾ ਗਲਾ ਦਬਾਇਆ ਜਾ ਰਿਹਾ ਹੈ ਅਤੇ ‘ਅਜੀਤ’ ਦੇ ਪਹਿਲਾਂ ਇਸ਼ਤਿਹਾਰ ਬੰਦ ਕਰਨਾ ਤੇ ਹੁਣ ਪੱਤਰਕਾਰਾਂ ਦੇ ਇਜਲਾਸ ‘ਚ ਦਾਖ਼ਲੇ ‘ਤੇ ਪਾਬੰਦੀ ਲਗਾਉਣਾ ਇਸ ਦੀ ਮੂੰਹ ਬੋਲਦੀ ਤਸਵੀਰ ਹੈ |

Chief Editor- Jasdeep Singh  (National Award Winner)