ਕੋਈ ਵੀ ਦੇਸ਼ ਮੁਸ਼ਕਿਲਾਂ ਤੋਂ ਬਾਹਰ ਨਹੀਂ ਆ ਸਕਦਾ ਜੇਕਰ ਉਸ ਦਾ ‘ਬੁਨਿਆਦੀ ਉਦਯੋਗ’ ਅੱਤਵਾਦ ਹੋਵੇ-ਜੈਸ਼ੰਕਰ

Punjab Junction Weekly Newspaper / 24 February 2023

ਪੁਣੇ,

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀਰਵਾਰ ਨੂੰ ਪਾਕਿਸਤਾਨ ਦੇ ਸਪੱਸ਼ਟ ਸੰਦਰਭ ‘ਚ ਕਿਹਾ ਹੈ ਕਿ ਕੋਈ ਵੀ ਦੇਸ਼ ਆਪਣੀਆਂ ਸਮੱਸਿਆਵਾਂ ਤੋਂ ਬਾਹਰ ਆ ਕੇ ਖੁਸ਼ਹਾਲ ਨਹੀਂ ਹੋ ਸਕਦਾ, ਜੇਕਰ ਉਸ ਦਾ ‘ਬੁਨਿਆਦੀ ਉਦਯੋਗ’ ਅੱਤਵਾਦ ਹੈ | ਵਿਦੇਸ਼ ਮੰਤਰਾਲੇ ਦੁਆਰਾ ਕਰਵਾਏ ‘ਏਸ਼ੀਆ ਆਰਥਿਕ ਸੰਵਾਦ’ ‘ਚ ਪੁੱਛੇ ਗਏ ਸਵਾਲ ਕੀ ਭਾਰਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਆਪਣੇ ਪੱਛਮੀ ਗੁਆਂਢੀ ਦੀ ਮਦਦ ਕਰੇਗਾ, ਜਿਸ ਦੇ ਜਵਾਬ ‘ਚ ਜੈਸ਼ੰਕਰ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸੰਬੰਧਾਂ ‘ਚ ਅੱਤਵਾਦ ਇਕ ਬੁਨਿਆਦੀ ਮੁੱਦਾ ਹੈ, ਜਿਸ ਤੋਂ ਕੋਈ ਬਚ ਨਹੀਂ ਸਕਦਾ ਅਤੇ ‘ਅਸੀਂ ਬੁਨਿਆਦੀ ਸਮੱਸਿਆਵਾਂ ਤੋਂ ਇਨਕਾਰ’ ਨਹੀਂ ਕਰ ਸਕਦੇ | ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਦੇਸ਼ ਕਦੇੇ ਵੀ ਮੁਸ਼ਕਿਲ ਸਥਿਤੀ ਤੋਂ ਬਾਹਰ ਆ ਕੇ ਇਕ ਖੁਸ਼ਹਾਲ ਸ਼ਕਤੀ ਨਹੀਂ ਬਣ ਸਕਦਾ ਜੇਕਰ ਉਸ ਦਾ ‘ਬੁਨਿਆਦੀ ਉਦਯੋਗ’ ਅੱਤਵਾਦ ਹੈ | ਜੈਸ਼ੰਕਰ ਨੇ ਕਿਹਾ ਕਿ ਉਹ ਕੋਈ ਵੀ ਵੱਡਾ ਫ਼ੈਸਲਾ ਕਰਨ ਤੋਂ ਪਹਿਲਾਂ ਆਪਣੀ ਜਨਤਾ ਦੀ ਭਾਵਨਾ ਨੂੰ ਵੇਖਣਗੇ ਕਿ ਲੋਕ ਇਸ ਬਾਰੇ ਕੀ ਮਹਿਸੂਸ ਕਰਦੇ ਹਨ ਅਤੇ ਤੁਸੀਂ ਜਵਾਬ ਜਾਣਦੇ ਹੀ ਹੋ |

Chief Editor- Jasdeep Singh  (National Award Winner)