ਹੰਸ ਰਾਜ ਰਾਣਾ ਦੇ ‘ਆਪ’ ਵਿਚ ਆਉਂਣ ਨਾਲ ਕਈ ਪਾਰਟੀਆਂ ਵਿਚ ਹਲਚਲ

Punjab Junction Weekly Newspaper / 3 February 2023

ਜਲੰਧਰ,

ਅਕਾਲੀ ਨੇਤਾ ਹੰਸ ਰਾਜ ਰਾਣਾ ਦੇ ਆਪ ਵਿਚ ਆਉਂਣ ਨਾਲ ਕਈ ਪਾਰਟੀਆਂ ਵਿਚ ਹਲਚਲ ਹੋ ਰਹੀ ਹੈ । ਗੌਰਤਲਬ ਹੈ ਕਿ ਹੰਸ ਰਾਜ ਰਾਣਾ ਪਿਛਲੇ ਵੀਹ ਸਾਲਾਂ ਤੋਂ ਜਲੰਧਰ ਦੀ ਸਿਆਸਤ ਵਿਚ ਖ਼ਾਸ ਸਥਾਨ ਰੱਖਦਾ ਹੈ । ਹੰਸ ਰਾਜ ਦੀ ਸਿਆਸੀ ਸਮਝ ਅੱਗੇ ਵੱਡੇ ਵੱਡੇ ਸਿਆਸੀ ਚੇਹਰੇ ਸੋਂਚਣ ਲਈ ਮਜਬੂਰ ਹੋ ਜਾਂਦੇ ਹਨ । ਬੇਸ਼ੱਕ ਰਾਣਾ ਕਿਸੇ ਵੱਡੇ ਸਿਆਸੀ ਪਦ ਤੇ ਨਹੀਂ ਰਿਹਾ ਪਰ ਜਨਤਾ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਉਂਦਾ ਰਿਹਾ ਹੈ ਇਸ ਪਿੱਛੇ ਰਾਣਾ ਦੀ ਬਾਹੂਬਲੀ ਨੇਤਾ ਵਾਲੀ ਛਵੀ ਵੀ ਹੈ । ਕਿਸੇ ਵੀ ਕੀਮਤ ਤੇ ਕਿਸੇ ਅੱਗੇ ਨਾ ਝੁਕਣ ਵਾਲਾ ਹੁਣ ਕਿਸ ਨੇਤਾ ਦੀ ਗੋਡਣੀ ਲਗਵਾਉਂਦਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਹ ਕਹਿਣਾ ਲਾਜ਼ਮੀ ਹੋਵੇਗਾ ਹੰਸ ਰਾਜ ਪਹਿਲੀ ਵਾਰ ਕਿਸੇ ਸੱਤਾਰੂੜ ਪਾਰਟੀ ਦਾ ਹਿੱਸਾ ਬਣੇ ਹਨ ।

Chief Editor- Jasdeep Badhan  (National Award Winner)