ਆਸ਼ੂ ਖ਼ਿਲਾਫ਼ ਚਲਾਨ ਪੇਸ਼ ਕਰਨ ਦੀ ਤਿਆਰੀ ਵਿਚ ਵਿਜੀਲੈਂਸ

Punjab Junction Weekly Newspaper / 31 October 2022

ਲੁਧਿਆਣਾ,

-ਬਹੁ ਕਰੋੜੀ ਟੈਂਡਰ ਘੁਟਾਲੇ ‘ਚ ਵਿਜੀਲੈਂਸ ਬਿਊਰੋ ਵਲੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਠੇਕੇਦਾਰ ਤੇਲੂ ਰਾਮ ਖ਼ਿਲਾਫ਼ ਚਲਾਨ ਪੇਸ਼ ਕਰਨ ਦੀ ਕਾਰਵਾਈ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ | ਵਿਜੀਲੈਂਸ ਵਲੋਂ ਅਗਲੇ ਹਫ਼ਤੇ ਅਦਾਲਤ ‘ਚ ਇਸ ਮਾਮਲੇ ‘ਚ ਚਲਾਨ ਦਾਇਰ ਕਰ ਦਿੱਤਾ ਜਾਵੇਗਾ | ਜਾਣਕਾਰੀ ਅਨੁਸਾਰ ਇਸ ਬਹੁ-ਕਰੋੜੀ ਟੈਂਡਰ ਘੁਟਾਲੇ ‘ਚ ਵਿਜੀਲੈਂਸ ਬਿਊਰੋ ਵਲੋਂ ਹੁਣ ਤੱਕ 19 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਇਨ੍ਹਾਂ ‘ਚੋਂ ਸਿਰਫ ਭਾਰਤ ਭੂਸ਼ਨ ਆਸ਼ੂ, ਠੇਕੇਦਾਰ ਤੇਲੂ ਰਾਮੂ ਤੇ ਕਿ੍ਸ਼ਨ ਲਾਲ ਧੋਤੀ ਵਾਲਾ ਚੌਲ ਮਿੱਲ ਦਾ ਮਾਲਕ ਤੇ ਕਮਿਸ਼ਨ ਏਜੰਟ ਹੀ ਵਿਜੀਲੈਂਸ ਅਧਿਕਾਰੀਆਂ ਵਲੋਂ ਗਿ੍ਫ਼ਤਾਰ ਕੀਤਾ ਗਿਆ ਹੈ ਜਦਕਿ 16 ਵਿਅਕਤੀ ਅਜੇ ਵੀ ਗਿ੍ਫ਼ਤ ਤੋਂ ਬਾਹਰ ਹਨ, ਜਿਨ੍ਹਾਂ ‘ਚ ਸੰਦੀਪ ਭਾਟੀਆ ਠੇਕੇਦਾਰ, ਆਸ਼ੂ ਦਾ ਪੀ.ਏ. ਪੰਕਜ ਮੀਨੂ ਮਲਹੋਤਰਾ, ਆਸ਼ੂ ਦਾ ਦੂਜਾ ਪੀ.ਏ. ਇੰਦਰਜੀਤ ਉਰਫ਼ ਇੰਦੀ, ਖੁਰਾਕ ਤੇ ਸਪਲਾਈ ਮਹਿਕਮੇ ਦੇ ਸਾਬਕਾ ਸਹਾਇਕ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ, ਸਾਬਕਾ ਜ਼ਿਲਾ ਤੇ ਖ਼ੁਰਾਕ ਸਪਲਾਈ ਅਧਿਕਾਰੀ ਪੂਰਬੀ ਹਰਵੀਨ ਕੌਰ, ਸਾਬਕਾ ਜ਼ਿਲ੍ਹਾ ਤੇ ਖੁਰਾਕ ਸਪਲਾਈ ਅਧਿਕਾਰੀ ਪੱਛਮੀ ਸੁਖਵਿੰਦਰ ਸਿੰਘ ਗਿੱਲ, ਕਮਿਸ਼ਨ ਏਜੰਟ ਸੁਰਿੰਦਰ ਕੁਮਾਰ ਧੋਤੀ ਵਾਲਾ ਤੇ ਉਸ ਦਾ ਭਰਾ ਕਿ੍ਸ਼ਨ ਲਾਲ ਧੋਤੀ ਵਾਲਾ, ਕਮਿਸ਼ਨ ਏਜੰਟ ਮਨਵੀਰ ਬਾਂਸਲ, ਕਮਿਸ਼ਨ ਏਜੰਟ ਅਨਿਲ ਜੈਨ, ਕਮਿਸ਼ਨ ਏਜੰਟ ਕਾਲੂ ਰਾਮ, ਪਨਸਪ ਦੇ ਸਾਬਕਾ ਜ਼ਿਲ੍ਹਾ ਮੈਨੇਜਰ ਜਗਨਦੀਪ ਸਿੰਘ ਢਿੱਲੋਂ, ਸੇਵਾਮੁਕਤ ਅਧਿਕਾਰੀ ਸੁਰਿੰਦਰ ਕੁਮਾਰ ਬੇਰੀ, ਜਗਦੀਪ ਸਿੰਘ ਭਾਟੀਆ, ਜਗਰੂਪ ਸਿੰਘ ਸ਼ਾਮਿਲ ਹਨ | ਵਿਜੀਲੈਂਸ ਵਲੋਂ ਹਾਲ ਦੀ ਘੜੀ ਇਸ ਮਾਮਲੇ ‘ਚ ਇਕ ਚਲਾਨ ਅਦਾਲਤ ‘ਚ ਪੇਸ਼ ਕੀਤੇ ਜਾਣ ਦੀ ਕਾਰਵਾਈ ਨੂੰ ਮੁਕੰਮਲ ਕੀਤਾ ਜਾ ਰਿਹਾ ਹੈ |

Chief Editor- Jasdeep Singh  (National Award Winner)