ਭਾਰਤ ਨੇ ਜਿੱਤਿਆ ਤੀਸਰਾ ਸੁਲਤਾਨ ਜੋਹੋਰ ਕੱਪ ਦਾ ਖ਼ਿਤਾਬ ਆਸਟ੍ਰੇਲੀਆ ਨੂੰ 5-4 ਨਾਲ ਸ਼ੂਟਆਊਟ ‘ਚ ਹਰਾਇਆ

Punjab Junction Weekly Newspaper / 30 October 2022

ਜੋਹੋਰ ਬਾਹਰੂ

ਦੋ ਵਾਰ ਦੇ ਚੈਂਪੀਅਨ ਭਾਰਤ ਨੇ ਸਨਿਚਰਵਾਰ ਨੂੰ ਇੱਥੇ ਰੋਮਾਂਚਿਕ ਪੈਨਲਟੀ ਸ਼ੂਟ ਆਊਟ ‘ਚ ਆਸਟ੍ਰੇਲੀਆ ਨੂੰ 5-4 ਨਾਲ ਹਰਾ ਸੁਲਤਾਨ ਜੋਹੋਰ ਕੱਪ ਟਰਾਫੀ ‘ਤੇ ਕਬਜ਼ਾ ਕੀਤਾ | ਭਾਰਤ ਨੇ ਇਸ ਤਰ੍ਹਾਂ ਪੰਜ ਸਾਲਾ ਖਿਤਾਬੀ ਸੋਕੇ ਨੂੰ ਖਤਮ ਕਰਦੇ ਹੋਏ ਟੂਰਨਾਮੈਂਟ ਜਿੱਤਿਆ | ਦੋਵੇਂ ਟੀਮਾਂ ਨਿਯਮਿਤ ਸਮੇਂ ‘ਚ 1-1 ਨਾਲ ਬਰਾਬਰੀ ‘ਤੇ ਸਨ | ਫਿਰ ਸ਼ੂਟ ਆਊਟ ਹੋਇਆ, ਜਿਸ ‘ਚ ਵੀ ਦੋਵੇਂ ਟੀਮਾਂ 3-3 ਦੀ ਬਰਾਬਰੀ ‘ਤੇ ਸਨ, ਜਿਸ ਨਾਲ ਮੈਚ ‘ਸਡਨ ਡੈਥ’ ‘ਚ ਪਹੁੰਚ ਗਿਆ | ਉੱਤਮ ਸਿੰਘ ਨੇ ਸ਼ੂਟ ਆਊਟ ‘ਚ ਦੋ ਗੋਲ ਦਾਗੇ, ਜਿਸ ‘ਚ ‘ਸਡਨ ਡੈਥ’ ਕੀਤਾ ਗਿਆ ਗੋਲ ਵੀ ਸ਼ਾਮਿਲ ਸੀ | ਉੱਥੇ ਹੀ ਟੀਮ ਲਈ ਵਿਸ਼ਣੂਕਾਂਤ ਸਿੰਘ, ਅੰਕਿਤ ਪਾਲ, ਸੁਦੀਪ ਚਿਰਮਾਕੋ ਨੇ ਵੀ ਗੋਲ ਕੀਤੇ | ਆਸਟ੍ਰੇਲੀਆ ਵਲੋਂ ਬਨਰਜ਼ ਕੂਪਰ, ਫੋਸਟਰ ਬ੍ਰੋਡੀ, ਬਰੁਕਸ ਜੋਸ਼ੁਆ ਅਤੇ ਹਾਰਟ ਲਿਆਮ ਨੇ ਗੋਲ ਕੀਤੇ |

Chief Editor- Jasdeep Singh  (National Award Winner)