ਟੀ-20 ਅੰਤਰਰਾਸ਼ਟਰੀ ‘ਚ ਨਵੇਂ ‘ਛੱਕਿਆਂ ਦੇ ਬਾਦਸ਼ਾਹ’ ਬਣੇ ਰੋਹਿਤ ਸ਼ਰਮਾ

Punjab Junction Weekly Newspaper / 25 September 2022

ਨਵੀਂ ਦਿੱਲੀ,  ਭਾਰਤੀ ਕਪਤਾਨ ਰੋਹਿਤ ਸ਼ਰਮਾ ਆਸਟ੍ਰੇਲੀਆ ਦੇ ਖ਼ਿਲਾਫ਼ ਨਾਗਪੁਰ ‘ਚ ਸ਼ੁੱਕਰਵਾਰ ਨੂੰ ਖੇਡੇ ਗਏ ਦੂਸਰੇ ਟੀ-20 ਅੰਤਰਰਾਸ਼ਟਰੀ ਕਿ੍ਕਟ ਮੈਚ ‘ਚ ਆਪਣੀ ਨਾਬਾਦ 46 ਦੌੜਾਂ ਦੀ ਪਾਰੀ ਦੇ ਦੌਰਾਨ ਪਹਿਲਾ ਛੱਕਾ ਲਗਾਉਂਦੇ ਹੀ ਕ੍ਰਿਕਟ ਦੇ ਸਭ ਤੋਂ ਛੋਟੇ ਪ੍ਰਾਰੂਪ ‘ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ | ਹੁਣ ਤੱਕ 138 ਮੈਚ ਖੇਡ ਚੁੱਕੇ ਰੋਹਿਤ ਨੇ 20 ਗੇਦਾਂ ਦੀ ਆਪਣੀ ਪਾਰੀ ‘ਚ ਚਾਰ ਛੱਕੇ ਲਗਾਏ ਅਤੇ ਟੀ-20 ਅੰਤਰਰਾਸ਼ਟਰੀ ‘ਚ ਆਪਣੇ ਕੁੱਲ ਛੱਕਿਆਂ ਦੀ ਗਿਣਤੀ 176 ‘ਤੇ ਪਹੁੰਚਾਈ, ਜੋ ਕਿ ਨਵਾਂ ਰਿਕਾਰਡ ਹੈ | ਰੋਹਿਤ ਨੇ ਨਿਊਜ਼ੀਲੈਂਡ ਦੇ ਬੱਲੇਬਾਜ਼ ਮਾਰਟਿਨ ਗੁਪਟਿਲ ਦਾ ਰਿਕਾਰਡ ਤੋੜਿਆ, ਜਿਨ੍ਹਾਂ ਨੇ 121 ਮੈਚਾਂ ‘ਚ 172 ਛੱਕੇ ਲਗਾ ਰੱਖੇ ਹਨ | ਗੁਪਟਿਲ ਅਕਤੂਬਰ ‘ਚ ਆਸਟ੍ਰੇਲੀਆ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਚ 7ਵੀਂ ਵਾਰ ਭਾਗ ਲੈਣਗੇ ਅਤੇ ਤਦ ਉਨ੍ਹਾਂ ਅਤੇ ਭਾਰਤੀ ਕਪਤਾਨ ਦਰਮਿਆਨ ਛੱਕਿਆਂ ਦੀ ਜੰਗ ਵੀ ਰੌਚਕ ਹੋਵੇਗੀ | ਰੋਹਿਤ ਅਤੇ ਗੁਪਟਿਲ ਦੇ ਇਲਾਵਾ ਫਿਲਹਾਲ ਕਿਸੇ ਵੀ ਹੋਰ ਖਿਡਾਰੀ ਦੇ ਇਸ ਜੰਗ ‘ਚ ਸ਼ਾਮਿਲ ਹੋਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਤੀਸਰੇ ਨੰਬਰ ‘ਤੇ ਵੈਸਟ ਇੰਡੀਜ਼ ਦੇ ਕ੍ਰਿਸ ਗੇਲ ਕਾਬਜ਼ ਹਨ | ਉਹ 124 ਛੱਕਿਆਂ ਦੇ ਨਾਲ ਰੋਹਿਤ ਅਤੇ ਗੁਪਟਿਲ ਤੋਂ ਕਾਫੀ ਪਿੱਛੇ ਹਨ |

Chief Editor- Jasdeep Singh  (National Award Winner)