Punjab Junction Newspaper | 27 December 2021
ਜੰਮੂ, -ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਐਤਵਾਰ ਨੂੰ ਆਪਣੇ-ਆਪ ਨੂੰ ’24 ਕੈਰੇਟ’ ਦਾ ਕਾਂਗਰਸੀ ਦੱਸਦਿਆਂ ਪਾਰਟੀ ਛੱਡਣ ਦੀਆਂ ਸਭ ਸੰਭਾਵਿਤ ਅਟਕਲਾਂ ‘ਤੇ ਵਿਰਾਮ ਲਗਾਉਂਦਿਆ ਕਿਹਾ ਕਿ ਉਹ ਆਪਣੀ ਪਾਰਟੀ ਨਾਲ ਨਾਰਾਜ਼ ਨਹੀਂ ਹਨ ਅਤੇ ਪਾਰਟੀ ਵਰਕਰਾਂ ਨੂੰ ਸੰਗਠਿਤ ਤੇ ਇਕਜੁੱਟ ਕਰਨ ‘ਚ ਲੱਗੇ ਹੋਏ ਹਨ | ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਕੇਂਦਰੀ ਮੰਤਰੀ ਆਜ਼ਾਦ ਪਿਛਲੇ 2 ਮਹੀਨਿਆਂ ਤੋਂ ਆਪਣੇ ਵਫਾਦਾਰ ਸੀਨੀਅਰ ਪਾਰਟੀ ਨੇਤਾਵਾਂ ਤੇ ਸਾਬਕਾ ਮੰਤਰੀਆਂ ਨਾਲ ਜਨਤਕ ਰੈਲੀਆਂ ਕਰ ਰਹੇ ਹਨ, ਜਿਨ੍ਹਾਂ ਜੰਮੂ-ਕਸ਼ਮੀਰ ਕਾਂਗਰਸ ਪ੍ਰਧਾਨ ਜੀ.ਏ. ਮੀਰ ਖ਼ਿਲਾਫ਼ ਬਗਾਵਤ ਕਰਦਿਆਂ ਪਾਰਟੀ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਸਨ | ਜੰਮੂ ਦੇ ਬਾਹਰਵਾਰ ਖੌਰ ਦੀ ਸਰਹੱਦੀ ਪੱਟੀ ਨੇੜੇ ਪਾਰਟੀ ਬੈਠਕ ਨੂੰ ਸੰਬੋਧਨ ਕਰਨ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਆਜ਼ਾਦ ਨੇ ਕਿਹਾ ਕਿ ਉਹ ਕਾਂਗਰਸੀ ਹਨ | ਉਨ੍ਹਾਂ ਸਵਾਲ ਕੀਤਾ ਕਿ ਦੱਸੋ ਕੌਣ ਕਹਿੰਦਾ ਕਿ ਉਹ ਕਾਂਗਰਸੀ ਨਹੀਂ, ਉਹ ’24 ਕੈਰੇਟ’ ਕਾਂਗਰਸੀ ਹੈ | ਜ਼ਿਕਰਯੋਗ ਹੈ ਕਿ ਆਜ਼ਾਦ ਉਨ੍ਹਾਂ 23 ਕਾਂਗਰਸ ਨੇਤਾਵਾਂ ‘ਚੋਂ ਇਕ ਹੈ, ਜਿਨ੍ਹਾਂ ਪਿਛਲੇ ਸਾਲ ਪਾਰਟੀ ‘ਚ ਸੰਗਠਨਾਤਮਕ ਸੁਧਾਰ ਦੀ ਮੰਗ ਕੀਤੀ ਸੀ |
…………………..…………………………Chief Editor Jasdeep Singh