12 ਸਾਲ ਦੀ ਉਮਰ ‘ਚ ਮਾਂ ਨਾਲ ਦਿੱਲੀ ਆਏ Rishabh Pant, ਗੁਰਦੁਆਰੇ ‘ਚ ਕੱਟੀਆਂ ਰਾਤਾਂ, ਇੰਝ ਕੀਤੀ ਕਰੀਅਰ ਦੀ ਸ਼ੁਰੂਆਤ

Punjab Junction Weekly Newspaper / 07 OCTUBER 2024

ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਰਿਸ਼ਭ ਪੰਤ (Rishabh Pant) ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਉਨ੍ਹਾਂ ਦਾ ਜਨਮ ਅੱਜ ਦੇ ਦਿਨ ਯਾਨੀ 4 ਅਕਤੂਬਰ ਨੂੰ ਉੱਤਰਾਖੰਡ ਵਿੱਚ ਹੋਇਆ ਸੀ। ਉਨ੍ਹਾਂ ਦਾ ਜਨਮ 1997 ‘ਚ ਹੋਇਆ ਸੀ। ਰਿਸ਼ਭ ਨੇ 12 ਸਾਲ ਦੀ ਉਮਰ ‘ਚ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਹ ਆਪਣੀ ਮਾਂ ਨਾਲ ਦਿੱਲੀ ਆਏ ਅਤੇ ਸੋਨੇਟ ਕ੍ਰਿਕਟ ਅਕੈਡਮੀ ਵਿੱਚ ਦਾਖਲਾ ਲਿਆ। ਜਦੋਂ ਉਹ ਪਹਿਲੀ ਵਾਰ ਦਿੱਲੀ ਆਏ ਤਾਂ ਉਨ੍ਹਾਂ ਨੇ ਆਪਣੀ ਮਾਤਾ ਨਾਲ ਗੁਰਦੁਆਰੇ ਵਿੱਚ ਰਾਤ ਕੱਟੀ ਸੀ। ਸਖ਼ਤ ਮਿਹਨਤ ਤੋਂ ਬਾਅਦ, ਰਿਸ਼ਭ ਪੰਤ (Rishabh Pant) ਨੇ 22 ਅਕਤੂਬਰ 2015 ਨੂੰ ਰਣਜੀ ਟਰਾਫੀ ਦੇ ਪਹਿਲੇ ਦਰਜੇ ਦੇ ਮੈਚ ਵਿੱਚ ਆਪਣੀ ਸ਼ੁਰੂਆਤ ਕੀਤੀ।

ਇਸ ਤੋਂ ਬਾਅਦ, ਉਨ੍ਹਾਂ ਨੇ ਅਗਲੇ ਮਹੀਨੇ 2015-16 ਵਿਜੇ ਹਜ਼ਾਰੇ ਟਰਾਫੀ ਵਿੱਚ ਆਪਣੀ ਲਿਸਟ ਏ ਦੀ ਸ਼ੁਰੂਆਤ ਕੀਤੀ। ਪੰਤ (Rishabh Pant) ਨੇ 2016-17 ਰਣਜੀ ਟਰਾਫੀ ‘ਚ ਮਹਾਰਾਸ਼ਟਰ ਖਿਲਾਫ ਮੈਚ ਖੇਡਦੇ ਹੋਏ ਇਕ ਪਾਰੀ ‘ਚ 308 ਦੌੜਾਂ ਬਣਾਈਆਂ ਸਨ। ਉਹ ਪਹਿਲੀ ਸ਼੍ਰੇਣੀ ਦੇ ਮੈਚ ਵਿੱਚ ਤੀਹਰਾ ਸੈਂਕੜਾ ਲਗਾਉਣ ਵਾਲੇ ਤੀਜੇ ਸਭ ਤੋਂ ਘੱਟ ਉਮਰ ਦੇ ਭਾਰਤੀ ਬਣੇ। ਇਸ ਤੋਂ ਬਾਅਦ ਉਹ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ।

Chief Editor- Jasdeep Singh  (National Award Winner)