Punjab Junction Newspaper | 08 August 2022
ਮੁੰਬਈ, -ਸ਼ਿਵ ਸੈਨਾ ਨੇਤਾ ਸੰਜੇ ਰਾਉਤ ਦੀ ਪਤਨੀ ਵਰਸ਼ਾ ਰਾਉਤ ਮਨੀ ਲਾਂਡਰਿੰਗ ਦੇ ਇਕ ਮਾਮਲੇ ‘ਚ ਈ. ਡੀ. ਸਾਹਮਣੇ ਪੇਸ਼ ਹੋਈ | ਉਨ੍ਹਾਂ ਤੋਂ 9 ਘੰਟੇ ਪੁੱਛਗਿੱਛ ਕੀਤੀ ਗਈ | ਇਹ ਮਾਮਲਾ ਇਕ ‘ਚਾਲ’ ਦੇ ਪੁਨਰ ਵਿਕਾਸ ‘ਚ ਕਥਿਤ ਬੇਨਿਯਮੀਆਂ ਅਤੇ ਉਸ ਨਾਲ ਸੰਬੰਧਿਤ ਵਿੱਤੀ ਲੈਣ ਦੇਣ ਨਾਲ ਜੁੜਿਆ ਹੈ | ਕੇਂਦਰੀ ਏਜੰਸੀ ਨੇ ਇਸ ਹਫ਼ਤੇ ਦੇ ਸ਼ੁਰੂ ‘ਚ ਹੀ ਵਰਸ਼ਾ ਰਾਉਤ ਨੂੰ ਸੰਮਨ ਭੇਜੇ ਸਨ ਅਤੇ ਅੱਜ ਸਵੇਰੇ ਉਹ 10:40 ਵਜੇ ਦੱਖਣੀ ਮੁੰਬਈ ਦੇ ਵਾਲਾਡ ਅਸਟੇਟ ਸਥਿਤ ਈ.ਡੀ. ਦੇ ਦਫ਼ਤਰ ਪੁੱਜੀ | ਈ.ਡੀ. ਦਫ਼ਤਰ ਦੇ ਬਾਹਰ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਤਾਇਨਾਤ ਸਨ | ਕੇਂਦਰੀ ਏਜੰਸੀ ਮੁੰਬਈ ਦੇ ਗੋਰੇਗਾਓ ਇਲਾਕੇ ‘ਚ ਪਾਤਰਾ ਚਾਲ ਦੇ ਪੁਨਰ ਵਿਕਾਸ ਨਾਲ ਜੁੜੇ 1034 ਕਰੋੜ ਰੁਪਏ ਦੇ ਕਥਿਤ ਜ਼ਮੀਨ ਘੁਟਾਲੇ ਦੀ ਜਾਂਚ ਕਰ ਰਹੀ ਹੈ | ਈ. ਡੀ. ਨੇ ਇਸ ਮਾਮਲੇ ‘ਚ ਰਾਜ ਸਭਾ ਮੈਂਬਰ ਸੰਜੇ ਰਾਉਤ ਨੂੰ ਇਕ ਅਗਸਤ ਨੂੰ ਗਿ੍ਫ਼ਤਾਰ ਕੀਤਾ ਸੀ ਅਤੇ ਸਥਾਨਕ ਅਦਾਲਤ ਨੇ ਉਸ ਨੂੰ 8 ਅਗਸਤ ਤੱਕ ਈ.ਡੀ. ਦੀ ਹਿਰਾਸਤ ‘ਚ ਭੇਜ ਦਿੱਤਾ ਸੀ |