
Punjab Junction Weekly Newspaper / 31 October 2022
ਅੰਮਿ੍ਤਸਰ, -ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਹੋਏ ਅੰਮਿ੍ਤ ਸੰਚਾਰ ‘ਚ 1027 ਪ੍ਰਾਣੀਆਂ ਨੇ ਅੰਮਿ੍ਤ ਦੀ ਦਾਤ ਪ੍ਰਾਪਤ ਕੀਤੀ | ਅੰਮਿ੍ਤ ਸੰਚਾਰ ਲਈ ਵਾਰਸ ਪੰਜਾਬ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਵਲੋਂ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਦਾ ਐਲਾਨ ਉਨ੍ਹਾਂ ਕਈ ਦਿਨ ਪਹਿਲਾ ਕੀਤਾ ਸੀ ਤੇ ਇਸ ਸੰਬੰਧ ‘ਚ ਉਹ ਆਪਣੇ ਨਾਲ ਸੰਗਤਾਂ ਸਮੇਤ ਬੀਤੀ ਦੇਰ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੰੁਚ ਗਏ ਸਨ | ਅੰਮਿ੍ਤ ਸੰਚਾਰ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਈ ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਅੰਮਿ੍ਤ ਸੰਚਾਰ ਦਾ ਅਗਲਾ ਪੜਾਅ ਸ੍ਰੀ ਅਨੰਦਪੁਰ ਸਾਹਿਬ ਹੋਵੇਗਾ, ਜਿਸ ਲਈ ਅਗਲੇ ਕੁਝ ਦਿਨਾਂ ‘ਚ ਪ੍ਰੋਗਰਾਮ ਤੈਅ ਕੀਤਾ ਜਾਵੇਗਾ | ਭਾਈ ਅੰਮਿ੍ਤਪਾਲ ਸਿੰਘ ਨੇ ਸ਼ੋ੍ਰਮਣੀ ਕਮੇਟੀ ਵਲੋਂ ਸਹਿਯੋਗ ਨਾ ਕੀਤੇ ਜਾਣ ‘ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਸੰਗਤਾਂ ਨੂੰ ਸੰਬੋਧਨ ਕਰਨ ਲਈ ਉਨ੍ਹਾਂ ਨੂੰ ਮਾਈਕ ਨਹੀਂ ਦਿੱਤਾ ਗਿਆ | ਭਾਈ ਅੰਮਿ੍ਤਪਾਲ ਸਿੰਘ ਅੰਮਿ੍ਤ ਸੰਚਾਰ ਦੌਰਾਨ ਪੂਰਾ ਸਮਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਆਪਣੇ ਸਮਰਥਕਾਂ ਨਾਲ ਬੈਠੇ ਰਹੇ ਤੇ ਅੰਮਿ੍ਤ ਸੰਚਾਰ ਹੋਣ ਉਪਰੰਤ ਹੀ ਵਾਪਸ ਗਏ |
Chief Editor- Jasdeep Singh (National Award Winner)