Punjab Junction Weekly Newspaper / 4 March 2023
ਨਵੀਂ ਦਿੱਲੀ,
ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸ਼ੁੱਕਰਵਾਰ ਨੂੰ ਬੁਖ਼ਾਰ ਕਾਰਨ ਸਰ ਗੰਗਾ ਰਾਮ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ | ਹਸਪਤਾਲ ‘ਚੋਂ ਜਾਰੀ ਬੁਲੇਟਿਨ ਮੁਤਾਬਿਕ ਉਨ੍ਹਾਂ ਦੀ ਹਾਲਤ ਸਥਿਰ ਹੈ | ਹਾਸਿਲ ਜਾਣਕਾਰੀ ਮੁਤਾਬਿਕ ਬੁਖ਼ਾਰ ਕਾਰਨ ਸੋਨੀਆ ਗਾਂਧੀ ਨੂੰ 2 ਮਾਰਚ ਨੂੰ ਚੈਸਟ ਮੈਡੀਸਨ ਵਿਭਾਗ ਦੇ ਮੁਖੀ ਡਾ. ਅਰੁਪ ਬਸੂ ਅਤੇ ਉਨ੍ਹਾਂ ਦੀ ਟੀਮ ਦੀ ਨਿਗਰਾਨੀ ਹੇਠ ਦਾਖਲ ਕਰਵਾਇਆ ਗਿਆ ਹੈ |
Chief Editor- Jasdeep Singh (National Award Winner)