Punjab Junction Newspaper | 09 January 2022
ਚੰਡੀਗੜ੍ਹ, -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ‘ਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਕਰਵਾਏ ਜਾਣ ਦੇ ਐਲਾਨ ਦਾ ਸਵਾਗਤ ਕੀਤਾ ਤੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਫ਼ੌਰੀ ਤੌਰ ‘ਤੇ ਵੱਡੀ ਰਾਹਤ ਮਿਲੀ ਹੈ | ਇਸ ਨਾਲ ਪੰਜਾਬ ‘ਚ ਅਰਾਜਕਤਾ, ਹਫ਼ੜਾ ਦਫ਼ੜੀ, ਭੰਬਲਭੂਸੇ ਤੇ ਕੁਸ਼ਾਸਨ ਦਾ ਖ਼ਾਤਮਾ ਹੋ ਗਿਆ ਹੈ | ਇਕ ਬਿਆਨ ਸੁਖਬੀਰ ਨੇ ਕਿਹਾ ਕਿ ਸੂਬੇ ਦੇ ਲੋਕ ਤਾਂ ਪਹਿਲਾਂ ਹੀ ਅਕਾਲੀ ਦਲ ਤੇ ਬਸਪਾ ਦੀ ਮਜ਼ਬੂਤ, ਸਥਿਰ ਤੇ ਵਿਕਾਸ ਮੁਖੀ ਸਰਕਾਰ ਵੱਲ ਵੇਖ ਰਹੇ ਹਨ |