Punjab Junction Newspaper | 24 January 2022
ਚੰਡੀਗੜ੍ਹ, ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ‘ਚ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ ਸਿੱਧੂ ਨੇ ਰੇਤ ਮਾਫ਼ੀਆ ‘ਚ ਸ਼ਾਮਿਲ ਵਿਧਾਇਕਾਂ ਨੂੰ ਮੇਰੇ ਖ਼ਿਲਾਫ਼ ਬਗ਼ਾਵਤ ‘ਚ ਅਗਵਾਈ ਦੇ ਕੇ ਪਨਾਹ ਦੇਣ ‘ਚ ਆਪਣੀ ਦਿਲਚਸਪੀ ਦਾ ਖ਼ੁਲਾਸਾ ਕੀਤਾ ਹੈ | ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਕਾਂਗਰਸ ਛੱਡਣ ਤੋਂ ਬਾਅਦ ਵੀ ਉਨ੍ਹਾਂ ਦੇ ਖ਼ਿਲਾਫ਼ ਲਗਾਤਾਰ ਅਤੇ ਬੇਬੁਨਿਆਦ ਹਮਲੇ ਦਰਸਾਉਂਦੇ ਹਨ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਕਿੰਨੇ ਅਸੁਰੱਖਿਅਤ ਹਨ। ਜ਼ਿਕਰਯੋਗ ਹੈ ਕਿ ਇਕ ਪ੍ਰੈੱਸ ਵਾਰਤਾ ਦੌਰਾਨ ਕੈਪਟਨ ਅਮਰਿੰਦਰ ਸਿੰਘ ਇਹ ਵੀ ਕਹਿ ਚੁੱਕੇ ਹਨ ਕਿ ਸਿੱਧੂ ਨੂੰ ਮੰਤਰੀ ਬਣਾਉਣ ਲਈ ਪਾਕਿਸਤਾਨ ਤੋਂ ਸਿਫ਼ਾਰਿਸ਼ ਆਈ ਸੀ |