Punjab Junction Weekly Newspaper / 4 March 2023
ਚੰਡੀਗੜ੍ਹ,
ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਸ ਤਰੀਕੇ ਅਜੀਤ, ਪੀ.ਟੀ.ਸੀ ਅਤੇ ਏ.ਬੀ.ਸੀ. ਦੇ ਪੱਤਰਕਾਰਾਂ ਨੂੰ ਬਜਟ ਇਜਲਾਸ ਦੇ ਪਹਿਲੇ ਦਿਨ ਵਿਧਾਨ ਸਭਾ ਵਿਚ ਦਾਖ਼ਲ ਹੋਣ ਤੋਂ ਰੋਕਿਆ ਗਿਆ, ਉਸ ਤੋਂ ਸਾਰੇ ਉਸਾਰੂ ਸੋਚ ਵਾਲੇ ਲੋਕ ਹੈਰਾਨ ਹਨ | ਉਨ੍ਹਾਂ ਨੇ ਇਸ ਕਾਰਵਾਈ ਨੂੰ ਲੋਕਤੰਤਰ ਦੇ ਚੌਥੇ ਥੰਮ੍ਹ ‘ਤੇ ਹਮਲਾ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਨਾ ਸਿਰਫ ਮਾੜਾ ਤੇ ਬੇਲੋੜਾ ਫ਼ੈਸਲਾ ਹੈ, ਬਲਕਿ ਸਿਆਸੀ ਤੌਰ ‘ਤੇ ਵੀ ਪ੍ਰੇਰਿਤ ਹੈ | ਮਜੀਠੀਆ ਨੇ ਕਿਹਾ ਕਿ ਇਹ ਸੌੜੀ ਸੋਚ ਵਾਲੀ ਕਾਰਵਾਈ ਇਸ ਕਰ ਕੇ ਕੀਤੀ ਗਈ ਹੈ, ਕਿਉਂਕਿ ਅਜੀਤ ਅਖ਼ਬਾਰ ਵਲੋਂ ਸਰਕਾਰ ਤੋਂ ਲੋਕਾਂ ਦੇ ਸਵਾਲ ਪੁੱਛੇ ਜਾ ਰਹੇ ਸਨ | ਉਨ੍ਹਾਂ ਕਿਹਾ ਕਿ ਬਜਾਏ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੇ ਸਰਕਾਰ ਨੇ ਪ੍ਰੈੱਸ ਦੀ ਆਜ਼ਾਦੀ ‘ਤੇ ਪਾਬੰਦੀ ਲਾਉਣ ਦਾ ਰਾਹ ਚੁਣਿਆ |
Chief Editor- Jasdeep Singh (National Award Winner)