Punjab Junction Newspaper | 21 January 2022
ਐਬਟਸਫੋਰਡ,
-17ਵੀਂ ਸਦੀ ਦੇ ਮਹਾਨ ਕਵੀ ਤੇ ਨਾਟਕਕਾਰ ਵਿਲੀਅਮ ਸ਼ੇਕਸਪੀਅਰ ਦੀ ਪਹਿਲੀ ਕਿਤਾਬ ‘ਫਸਟ ਫੋਲੀਓ’ ਨੂੰ ਦੇਖਣ ਲਈ ਵੈਨਕੂਵਰ ਨਿਵਾਸੀ ਕਿਤਾਬ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ‘ਫਸਟ ਫੋਲੀਓ’ ਵਿਲੀਅਮ ਸ਼ੇਕਸਪੀਅਰ ਦੀ ਮੌਤ ਤੋਂ 7 ਸਾਲ ਬਾਅਦ ਸੰਨ 1623 ਈ: ਵਿਚ ਉਸ ਦੇ ਇਕ ਨੇੜਲੇ ਦੋਸਤ ਵਲੋਂ ਲਿਖੀ ਗਈ ਸੀ, ਜਿਸ ਵਿਚ ਸ਼ੇਕਸਪੀਅਰ ਦੇ 36 ਨਾਟਕ ਅਤੇ ਕਾਮੇਡੀ, ਇਤਿਹਾਸ ਤੇ ਦੁਖਾਂਤ ਦਾ ਖੂਬ ਵਰਣਨ ਕੀਤਾ ਗਿਆ ਹੈ | ਇਹ ਕਿਤਾਬ ਯੂਨੀਵਰਸਿਟੀ ਆਫ਼ ਬਿ੍ਟਿਸ਼ ਕੋਲੰਬੀਆ ਨੇ ਅਮਰੀਕਾ ਦੇ ਇਕ ਵਿਅਕਤੀ ਤੋਂ ਖ਼ਰੀਦੀ ਹੈ ਤੇ ਹੁਣ ਇਸ ਨੂੰ ਵੈਨਕੂਵਰ ਦੀ ਆਰਟ ਗੈਲਰੀ ਵਿਚ ਨੁਮਾਇਸ਼ ਵਜੋਂ ਰੱਖਿਆ ਗਿਆ ਹੈ | ਇਹ ਨੁਮਾਇਸ਼ 22 ਮਾਰਚ ਤੱਕ ਚੱਲੇਗੀ | ਵਰਨਣਯੋਗ ਹੈ ਕਿ ਵਿਲੀਅਮ ਸ਼ੇਕਸਪੀਅਰ ਦਾ ਜਨਮ ਸੰਨ 1564 ਵਿਚ ਇੰਗਲੈਂਡ ਵਿਖੇ ਹੋਇਆ ਸੀ ਤੇ 23 ਅਪ੍ਰੈਲ, 1616 ਨੂੰ ਉਸ ਦੀ ਮੌਤ ਹੋ ਗਈ ਸੀ |
…………Chief Editor Jasdeep Singh