ਵਿਰਾਟ ਕੋਹਲੀ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਇੱਕ ਹੋਰ ਵੱਡਾ ਰਿਕਾਰਡ, ਦੌੜਾਂ ਬਣਾ ਕੇ ਰਚਿਆ ਇਤਿਹਾਸ

Punjab Junction Weekly Newspaper / 07 OCTUBER 2024

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ (Indian cricket team’s) ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੇ ਗ੍ਰੇਟ ਸਚਿਨ ਤੇਂਦੁਲਕਰ (great Sachin Tendulkar) ਦਾ ਇੱਕ ਹੋਰ ਰਿਕਾਰਡ ਤੋੜ ਦਿੱਤਾ ਹੈ। ਬੰਗਲਾਦੇਸ਼ (Bangladesh) ਖਿਲਾਫ ਖੇਡੀ ਜਾ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਰੀ ਮੈਚ ‘ਚ ਕਿੰਗ ਕੋਹਲੀ ਸਭ ਤੋਂ ਤੇਜ਼ 27 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਗਏ। ਉਨ੍ਹਾਂ ਕਾਨਪੁਰ ਟੈਸਟ (Kanpur Test) ਦੀ ਪਹਿਲੀ ਪਾਰੀ ‘ਚ 47 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋਣ ਤੋਂ ਪਹਿਲਾਂ ਇਹ ਰਿਕਾਰਡ ਬਣਾਇਆ ਸੀ।

ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ (Former Indian captain Virat Kohli) ਆਪਣੇ ਅੰਤਰਰਾਸ਼ਟਰੀ ਕ੍ਰਿਕਟ (international cricket) ਕਰੀਅਰ ਵਿੱਚ 27000 ਦੌੜਾਂ ਬਣਾਉਣ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ। ਇਸ ਦੇ ਨਾਲ ਕੋਹਲੀ ਸਚਿਨ ਤੇਂਦੁਲਕਰ (Sachin Tendulkar), ਰਿਕੀ ਪੋਂਟਿੰਗ (Ricky Ponting) ਅਤੇ ਕੁਮਾਰ ਸੰਗਾਕਾਰਾ (Kumar Sangakkara) ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਕੇ ਸਭ ਤੋਂ ਤੇਜ਼ 27000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।

Chief Editor- Jasdeep Singh  (National Award Winner)