
Punjab Junction Newspaper | 02 FEBRUARY 2022
ਨਵੀਂ ਦਿੱਲੀ,
ਪ੍ਰਧਾਨ ਮੰਤਰੀ ਮੋਦੀ ਨੇ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਰੀਬਾਂ ਦੀ ਭਲਾਈ ਕੇਂਦਰੀ ਬਜਟ ਦਾ ਅਹਿਮ ਪਹਿਲੂ ਹੈ ਜੋ ਕਿ ਵਧੇਰੇ ਨਿਵੇਸ਼ਾਂ, ਬੁਨਿਆਦੀ ਢਾਂਚੇ ਅਤੇ ਨੌਕਰੀਆਂ ਲਈ ਸੰਭਾਵਨਾਵਾਂ ਨਾਲ ਭਰਪੂਰ ਹੈ | ਬਜਟ ਨੂੰ ਲੋਕ ਪੱਖੀ ਅਤੇ ਪ੍ਰਗਤੀਸ਼ੀਲ ਦੱਸਦਿਆਂ ਮੋਦੀ ਨੇ ਕਿਹਾ ਕਿ ਇਸ ਨੇ 100 ਸਾਲਾਂ ‘ਚ ਸਭ ਤੋਂ ਭਿਆਨਕ ਬਿਪਤਾ ‘ਚੋਂ ਇਕ ਦੇ ਵਿਚਕਾਰ ਵਿਕਾਸ ਲਈ ਨਵਾਂ ਵਿਸ਼ਵਾਸ ਲਿਆਂਦਾ ਹੈ | ਇਹ ਬਜਟ ਅਰਥਚਾਰੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਮ ਲੋਕਾਂ ਲਈ ਕਈ ਨਵੇਂ ਮੌਕੇ ਪੈਦਾ ਕਰੇਗਾ | ਇਹ ਬਜਟ ਹੋਰ ਬੁਨਿਆਦੀ ਢਾਂਚੇ, ਜ਼ਿਆਦਾ ਨਿਵੇਸ਼, ਵਧੇਰੇ ਵਿਕਾਸ ਤੇ ਹੋਰ ਨੌਕਰੀਆਂ ਲਈ ਨਵੀਆਂ ਸੰਭਾਵਨਾਵਾਂ ਨਾਲ ਭਰਪੂਰ ਹੈ |