ਰਾਹੁਲ ਗਾਂਧੀ ਅੱਜ ਕਰਨਗੇ ਚੋਣ ਰੈਲੀ ਨੂੰ ਸੰਬੋਧਨ

Punjab Junction Weekly Newspaper / 22 February 2023

ਸ਼ਿਲਾਂਗ,

ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਮੇਘਾਲਿਆ ’ਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਿਤ ਕਰਨਗੇ। ਕਾਂਗਰਸ ਦੇ ਸਾਬਕਾ ਪ੍ਰਧਾਨ ਦੀ ਰੈਲੀ ਸ਼ਿਲਾਂਗ ਦੇ ਮਲਕੀ ਮੈਦਾਨ ’ਚ ਹੋਵੇਗੀ। ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਦੀ ਇਹ ਪਹਿਲੀ ਜਨਤਕ ਦਿੱਖ ਹੋਵੇਗੀ। ਜ਼ਿਕਰਯੋਗ ਹੈ ਕਿ ਵਾਇਨਾਡ ਦੇ ਸੰਸਦ ਮੈਂਬਰ ਤ੍ਰਿਪੁਰਾ ’ਚ ਪਾਰਟੀ ਦੇ ਪ੍ਰਚਾਰ ਲਈ ਮੌਜੂਦ ਨਹੀਂ ਸਨ, ਜਿੱਥੇ 16 ਫਰਵਰੀ ਨੂੰ ਵੋਟਾਂ ਪਈਆਂ ਸਨ।

Chief Editor- Jasdeep Singh  (National Award Winner)