Punjab Junction Weekly Newspaper / 07 October 2022
ਲੰਡਨ, -ਯੂ.ਕੇ. ਦੀ ਰਹਿਣ ਵਾਲੀ ਪਾਵਰਲਿਫਟਰ ਕਰਨਜੀਤ ਕੌਰ ਬੈਂਸ (26) ਨੇ ਇਕ ਮਿੰਟ ‘ਚ ਆਪਣੇ ਸਰੀਰ ਦੇ ਭਾਰ ਤੋਂ ਵੱਧ ਵਜ਼ਨ ਚੁੱਕ ਕੇ ਬੈਠਕਾਂ ਮਾਰਨ ਦਾ ਵਿਸ਼ਵ ਰਿਕਾਰਡ ਬਣਾਇਆ ਹੈ, ਜਿਸ ਲਈ ਉਸ ਦਾ ਨਾਂਅ ‘ਗਿਨੀਜ਼ ਵਰਲਡ ਰਿਕਾਰਡ’ ਵਿਚ ਦਰਜ਼ ਕੀਤਾ ਗਿਆ ਹੈ | ਕਰਨਜੀਤ ਨੇ ਇਕ ਮਿੰਟ ‘ਚ 42 ਬੈਠਕਾਂ ਮਾਰੀਆਂ | ਕਰਨਜੀਤ 17 ਸਾਲ ਦੀ ਉਮਰ ਤੋਂ ਪਾਵਰਲਿਫਟਿੰਗ ਕਰ ਰਹੀ ਹੈ ਤੇ ਪਾਵਰਲਿਫਟਿੰਗ ‘ਚ ਬਰਤਾਨੀਆਂ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਬਰਤਾਨਵੀ ਸਿੱਖ ਮਹਿਲਾ ਹੈ | ਉਕਤ ਜ਼ੋਰ ਵਾਲੀ ਖੇਡ ‘ਚ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਕਰਨਜੀਤ ਨੇ ਲਗਪਗ 10 ਸਾਲਾਂ ਤੱਕ ਅਥਲੈਟਿਕਸ ‘ਚ ਹਿੱਸਾ ਲਿਆ ਤੇ ਵਾਰਵਿਕਸ਼ਾਇਰ ‘ਚ ਬਹੁਤ ਸਾਰੇ ਘਰੇਲੂ ਮੁਕਾਬਲੇ ਵੀ ਜਿੱਤੇ | ਕਰਨਜੀਤ ਹੁਣ ਤੱਕ 5 ਵਾਰ ਬਿ੍ਟਿਸ਼ ਚੈਂਪੀਅਨਸ਼ਿਪ ਅਤੇ 5 ਵਾਰ ਆਲ ਇੰਗਲੈਂਡ ਚੈਂਪੀਅਨਸ਼ਿਪ ਜਿੱਤ ਚੁੱਕੀ ਹੈ | ਕਰਨਜੀਤ ਦੇ ਪਿਤਾ ਇਕ ਸਾਬਕਾ ਪਾਵਰਲਿਫਟਰ ਅਤੇ ਬਾਡੀ ਬਿਲਡਰ ਹਨ, ਜਿਸ ਨੇ ਆਪਣੀ ਧੀ ਨੂੰ ਕੋਚਿੰਗ ਦੇ ਕੇ ਇਸ ਮੁਕਾਮ ਤੱਕ ਪਹੁੰਚਾਇਆ ਹੈ |
Chief Editor- Jasdeep Singh (National Award Winner)