Punjab Junction Weekly Newspaper / 09 November 2022
ਚੰਡੀਗੜ੍ਹ,
ਮਾਨ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ। ਇਸ ਤਹਿਤ ਸਰਕਾਰੀ ਸਕੂਲਾਂ ਦੇ ਵਿਕਾਸ ਲਈ 23 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਰਕਮ ਨਾਲ ਕਲਾਸਾਂ ਦੇ ਕਮਰੇ, ਲਾਇਬ੍ਰੇਰੀਆਂ, ਆਰਟ ਐਂਡ ਕਰਾਫ਼ਟ ਲਈ ਕਮਰੇ ਅਤੇ ਬਾਥਰੂਮ ਬਣਾਏ ਜਾਣਗੇ। ਇਸ ਦੇ ਨਾਲ ਹੀ ਜ਼ਰੂਰੀ ਮੁਰੰਮਤ ਦਾ ਕੰਮ ਵੀ ਪੂਰਾ ਕੀਤਾ ਜਾਵੇਗਾ।
Chief Editor- Jasdeep Singh (National Award Winner)