ਮਾਇਆਵਤੀ ਯੂ.ਪੀ. ਵਿਧਾਨ ਸਭਾ ਚੋਣਾਂ ਨਹੀਂ ਲੜੇਗੀ

Punjab Junction Newspaper | 12 January 2022

ਲਖਨਊ, -ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਅਵਤੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ | ਇਹ ਜਾਣਕਾਰੀ ਪਾਰਟੀ ਦੇ ਜਨਰਲ ਸਕੱਤਰ ਐਸ.ਸੀ. ਮਿਸ਼ਰਾ ਨੇ ਦਿੱਤੀ | ਇਸ ਸਬੰਧੀ ਮਿਸ਼ਰਾ ਨੇ ਦੱਸਿਆ ਕਿ ਮਾਇਆਵਤੀ 10 ਫਰਵਰੀ ਤੋਂ ਉੱਤਰ ਪ੍ਰਦੇਸ਼ ‘ਚ ਹੋਣ ਜਾ ਰਹੀਆਂ 7 ਪੜਾਵੀ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ | ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਪਾਰਟੀ ਦਾ ਫ਼ੈਸਲਾ ਹੈ ਕਿ ਮਾਇਆਵਤੀ ਤੇ ਮੈਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨਹੀਂ ਲੜਾਂਗੇ | ਹਾਲਾਂਕਿ ਉਨ੍ਹਾਂ ਕਿਹਾ ਕਿ ਭਵਿੱਖ ਬਾਰੇ ਫ਼ੈਸਲਾ ਮਾਇਆਵਤੀ ਖੁਦ ਕਰਨਗੇ | ਜ਼ਿਕਰਯੋਗ ਹੈ ਕਿ ਮਾਇਆਵਤੀ ਨਾ ਤਾਂ ਵਿਧਾਇਕ ਹਨ ਤੇ ਨਾ ਹੀ ਸੰਸਦ ਮੈਂਬਰ ਜਦਕਿ ਮਿਸ਼ਰਾ ਰਾਜ ਸਭਾ ਦੇ ਮੈਂਬਰ ਹਨ |

                                                          …………………..…………Chief Editor Jasdeep Singh