Punjab Junction Newspaper | 01 January 2022
ਚੰਡੀਗੜ੍ਹ, -ਨਸ਼ਾ ਮਾਮਲੇ ‘ਚ ਫਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਦੇ ਮਾਮਲੇ ਵਿਚ ਸੁਣਵਾਈ 5 ਜਨਵਰੀ ਲਈ ਮੁਲਤਵੀ ਹੋ ਗਈ ਹੈ। ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਲਿਜਾ ਗਿੱਲ ਦੀ ਬੈਂਚ ਨੇ ਮਜੀਠੀਆ ਵਲੋਂ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਅਤੇ ਪੰਜਾਬ ਸਰਕਾਰ ਵਲੋਂ ਸਾਬਕਾ ਕੇਂਦਰੀ ਮੰਤਰੀ ਅਤੇ ਐਡਵੋਕੇਟ ਪੀ. ਚਿਦੰਬਰਮ ਨੇ ਬਹਿਸ ਕਰਨੀ ਸੀ। ਮਾਮਲੇ ‘ਚ ਵੀਡੀਓ ਕਾਨਫ਼ਰੰਸਨਿੰਗ ਰਾਹੀਂ ਸੁਣਵਾਈ ਦੀ ਮੰਗ ਰੱਖੀ ਗਈ, ਕਿਉਂਕਿ ਦੋਵਾਂ ਪੱਖਾਂ ਵਲੋਂ ਇਹ ਸੀਨੀਅਰ ਐਡਵੋਕੇਟ ਪੇਸ਼ ਨਹੀਂ ਹੋ ਸਕੇ। ਹਾਲਾਂਕਿ, ਹਾਈਕੋਰਟ ਬੈਂਚ ਸਰੀਰਿਕ ਤੌਰ ‘ਤੇ ਕੇਸਾਂ ਦੀ ਸੁਣਵਾਈ ਕਰ ਰਹੀ ਸੀ। ਬਾਅਦ ਵਿਚ ਦੋਵਾਂ ਧਿਰਾਂ ਦੀ ਸਹਿਮਤੀ ਅਤੇ ਮਜੀਠੀਆ ਵਲੋਂ ਪੇਸ਼ ਸੀਨੀਅਰ ਐਡਵੋਕੇਟ ਆਰ. ਐਸ. ਚੀਮਾ ਦੀ ਮੰਗ ਤੋਂ ਬਾਅਦ ਕੇਸ ਦੀ ਸੁਣਵਾਈ 5 ਜਨਵਰੀ ਲਈ ਮੁਲਤਵੀ ਕਰ ਦਿੱਤੀ ਗਈ। ਮਜੀਠੀਆ ਖ਼ਿਲਾਫ਼ ਪੰਜਾਬ ਪੁਲਿਸ ਨੇ ਮੁਹਾਲੀ ਦੇ ਵਿਸ਼ੇਸ਼ ਥਾਣੇ ‘ਚ ਬੀਤੇ 20 ਦਸੰਬਰ ਨੂੰ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਸੀ। ਮਜੀਠੀਆ ਨੇ ਆਪਣੇ ਖ਼ਿਲਾਫ਼ ਦਰਜ ਕੇਸ ਨੂੰ ਸਿਆਸੀ ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਦੱਸਿਆ ਹੈ।
…………Chief Editor Jasdeep Singh