ਬਸਪਾ ਨੂੰ ਛੱਡ ਕੇ ਹੋਰ ਪਾਰਟੀਆਂ ਨੇ ਯੂ.ਪੀ. ਨੂੰ ‘ਜੰਗਲ ਰਾਜ’ ਵੱਲ ਧੱਕਿਆ- ਮਾਇਆਵਤੀ

Punjab Junction Newspaper | 26 January 2022

ਲਖਨਊ,

ਬਸਪਾ ਪ੍ਰਧਾਨ ਮਾਇਆਵਤੀ ਨੇ ਮੰਗਲਵਾਰ ਨੂੰ ਆਪਣੇ ਰਾਜਨੀਤਕ ਵਿਰੋਧੀਆਂ ‘ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਇਨ੍ਹਾਂ ਨੇ ਉੱਤਰ ਪ੍ਰਦੇਸ਼ ‘ਚ ਰਾਜਨੀਤਕ ਅਪਰਾਧ ਤੇ ਮਾਫੀਆ ਨੂੰ ਸੁਰੱਖਿਆ ਦੇ ਕੇ ਰਾਜਨੀਤੀ ਦਾ ਅਪਰਾਧੀਕਰਨ ਕਰਕੇ ਸੂਬੇ ਨੂੰ ‘ਜੰਗਲ ਰਾਜ’ ਵੱਲ ਧੱਕ ਦਿੱਤਾ ਹੈ | ਮਾਇਆਵਤੀ ਨੇ ਹਿੰਦੀ ‘ਚ ਕੀਤੇ ਟਵੀਟ ‘ਚ ਕਿਹਾ ਹੈ ਬਸਪਾ ਨੂੰ ਛੱਡ ਕੇ ਹੋਰ ਸਭ ਪਾਰਟੀਆਂ ਜਨਤਾ ਨੂੰ ਪ੍ਰੇਸ਼ਾਨ ਕਰਨ ਲਈ ਗੁਨਾਹਗਾਰ ਹਨ, ਜੋ ਲਗਾਤਾਰ ‘ਜੁਮਲਿਆਂ’ ਦੀ ਰਾਜਨੀਤੀ ਕਰਕੇ ਸੂਬੇ ਨੂੰ ਪਿੱਛੇ ਧੱਕ ਰਹੇ ਹਨ | ਉਨ੍ਹਾਂ ਕਿਹਾ ਕਿ ਬਸਪਾ ਨੂੰ ਛੱਡ ਕੇ ਹੋਰ ਸਭ ਪਾਰਟੀਆਂ ਆਪੋ-ਆਪਣੀਆਂ ਪਾਰਟੀਆਂ ਦੇ ਗੁੰਡਿਆਂ ਤੇ ਮਾਫੀਆ ਨੂੰ ਸੁਰੱਖਿਆ ਦੇ ਕੇ ਕਾਨੂੰਨ ਨਾਲ ਖੇਡ ਰਹੀਆਂ ਹਨ ਤੇ ਰਾਜਨੀਤਕ ਅਪਰਾਧੀਕਰਨ ਨਾਲ ਯੂ.ਪੀ. ਨੂੰ ਪਿੱਛੇ ਧੱਕ ਰਹੀਆਂ ਹਨ |

                                                                 …………..…………Chief Editor Jasdeep Singh