
Punjab Junction Newspaper | 21 January 2022
ਲੈਸਟਰ (ਇੰਗਲੈਂਡ),
-ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਐਲਾਨ ਕੀਤਾ ਕਿ ਅਗਲੇ ਹਫ਼ਤੇ ਯੋਜਨਾ ‘ਬੀ’ ਦੇ ਤਹਿਤ ਕੋਵਿਡ-19 ਪਾਬੰਦੀਆਂ ਨੂੰ ਹਟਾ ਦਿੱਤਾ ਜਾਵੇਗਾ, ਜਿਸ ਵਿਚ ਮਾਸਕ ਪਾਉਣਾ, ਵੈਕਸੀਨ ਸਰਟੀਫਿਕੇਟ ਲੈਣਾ ਤੇ ਘਰ ਤੋਂ ਕੰਮ ਕਰਨਾ ਸ਼ਾਮਲ ਹੈ | ਪ੍ਰਧਾਨ ਮੰਤਰੀ ਨੇ ਸੰਸਦ ਦੇ ਹੇਠਲੇ ਸਦਨ ਨੂੰ ਇਹ ਵੀ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਲੋਕਾਂ ਨੂੰ ਸਵੈ-ਇਕਾਂਤਾਸ ਦੀ ਕਾਨੂੰਨੀ ਜ਼ਰੂਰਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਜੌਹਨਸਨ ਨੇ ਸੈਕੰਡਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮਾਸਕ ਪਾਉਣ ਦੀ ਜ਼ਰੂਰਤ ਨੂੰ ਤੁਰੰਤ ਖ਼ਤਮ ਕਰਨ ਦਾ ਐਲਾਨ ਕੀਤਾ ਪਰ ਸਰਕਾਰ ਨੇ ਅਜੇ ਤੱਕ ਭੀੜ ਜਾਂ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਲਗਾਏ ਜਾਣ ਦੀ ਲੋੜ ਦੱਸੀ ਹੈ | ਆਉਣ ਵਾਲੇ ਦਿਨਾਂ ਵਿਚ ‘ਕੇਅਰ ਹੋਮ ਵਿਜ਼ਿਟ’ ਨੂੰ ਵੀ ਸਰਲ ਬਣਾਇਆ ਜਾਵੇਗਾ |
…………Chief Editor Jasdeep Singh