ਫੈਡਰਰ ਦੀ ਟੈਨਿਸ ਕੋਰਟ ‘ਚੋਂ ਹੰਝੂਆਂ ਭਰੀ ਵਿਦਾਈ

Punjab Junction Weekly Newspaper / 25 September 2022

ਨਵੀਂ ਦਿੱਲੀ,  ਹੱਥ ਫੜ ਕੇ ਰੋਂਦੇ ਹੋਏ, ਇਕ-ਦੂਸਰੇ ਕੋਲ ਬੈਠੇ ਹੋਏ ਖੇਡਾਂ ਦੇ ਦੋ ਸਭ ਤੋਂ ਵੱਡੇ ਆਈਕਨ ਰੋਜ਼ਰ ਫੈਡਰਰ ਅਤੇ ਰਾਫੇਲ ਨਡਾਲ ਨੇ ਅਣਜਾਣੇ ‘ਚ ਇਕ ਅਜਿਹੇ ਅਭੁੱਲ ਪਲਾਂ ਨੂੰ ਜਨਮ ਦਿੱਤਾ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਰਿਕਾਰਡ ਕੀਤੇ ਜਾਣਗੇ | ਲੰਡਨ ਦੇ ਓ2 ਏਰੀਨਾ ‘ਚ ਕੋਈ ਵੀ ਅਜਿਹੀ ਅੱਖ ਨਹੀਂ ਸੀ, ਜੋ ਭਾਵੁਕ ਨਾ ਹੋਈ ਹੋਵੇ, ਉਹ ਜਗ੍ਹਾ ਜਿੱਥੇ ਫੈਡਰਰ ਨੇ ਲੇਵਰ ਕੱਪ ਦੌਰਾਨ ਆਪਣੀ ਖੇਡ ਨੂੰ ਹੰਝੂਆਂ ਦਰਮਿਆਨ ਅਲਵਿਦਾ ਕਹਿ ਦਿੱਤਾ ਸੀ | ਇਹ ਅਭੁੱਲ ਅਤੇ ਭਾਵੁਕ ਪਲ ਸੀ | ਜੋ ਖਿਡਾਰੀ ਸਟੀਲ ਦੇ ਬਣੇ ਪ੍ਰਤੀਤ ਹੁੰਦੇ ਸਨ, ਜਿਨ੍ਹਾਂ ਨੂੰ ਅਦਭੁਤ ਆਤਮਾ ਦੁਆਰਾ ਚਲਾਇਆ ਜਾਂਦਾ ਸੀ, ਪਿਘਲ ਰਹੇ ਸਨ, ਇੱਥੇ ਕੋਈ ਸੰਕੋਚ ਨਹੀਂ ਸੀ ਤੇ ਨਾ ਕੋਈ ਸ਼ਰਮ | ਇਹ ਅਜਿਹਾ ਹੀ ਮੌਕਾ ਸੀ | ਜਦ ਫੈਡਰਰ ਆਪਣੀ ਆਖਰੀ ਗੇਮ ਖੇਡਣ ਦੇ ਬਾਅਦ ਆਪਣੇ ਸਾਥੀਆਂ, ਪ੍ਰਸੰਸਕਾਂ ਅਤੇ ਪਰਿਵਾਰ ਦਾ ਧੰਨਵਾਦ ਕਰਨ ਲੱਗੇ, ਤਾਂ ਹੰਝੂ ਉਨ੍ਹਾਂ ਦੀਆਂ ਗੱਲਾਂ ਤੱਕ ਵਹਿ ਗਏ ਅਤੇ ਉਹ ਰੋਣ ਲੱਗ ਪਏ | ਉਨ੍ਹਾਂ ਹੁਣ ਤੱਕ 20 ਗ੍ਰੈਂਡ ਸਲੈਮ ਜਿੱਤੇ ਹਨ |

Chief Editor- Jasdeep Singh  (National Award Winner)