Punjab Junction Newspaper | 05 January 2022
ਨਵੀਂ ਦਿੱਲੀ, ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਨਾਲ ਜੂਝ ਹੀ ਰਹੀ ਸੀ ਕਿ ਹੁਣ ਕੋਰੋਨਾ ਦਾ ਇਕ ਹੋਰ ਨਵਾਂ ਵੇਰੀਐਂਟ (ਸਰੂਪ) ਦੱਖਣੀ ਫਰਾਂਸ ‘ਚ ਪਾਇਆ ਗਿਆ ਹੈ | ਆਈ.ਐਚ.ਯੂ. ਮੈਡੀਟਰੇਨੀ ਸੰਸਥਾ ਦੇ ਵਿਗਿਆਨੀਆਂ ਨੇ ਕਰੀਬ 12 ਮਰੀਜ਼ਾਂ ‘ਚ ਕੋਰੋਨਾ ਵਾਇਰਸ ਦੇ ਨਵੇਂ ਸਰੂਪ ‘ਆਈ.ਐਚ.ਯੂ.’ ਬੀ.1.640.2 ਦਾ ਪਤਾ ਲਗਾਇਆ ਹੈ | ਇਨ੍ਹਾਂ ਮਰੀਜ਼ਾਂ ਨੇ ਪਿਛਲੇ ਦਿਨੀਂ ਅਫਰੀਕੀ ਦੇਸ਼ ਕੈਮਰੂਨ ਦੀ ਯਾਤਰਾ ਕੀਤੀ ਸੀ | ਹਾਲਾਂਕਿ ਵਿਗਿਆਨੀਆਂ ਨੇ ਕਿਹਾ ਹੈ ਕਿ ਇਹ ਦੱਸਣਾ ਜਲਦਬਾਜ਼ੀ ਹੋਵੇਗੀ ਕਿ ਇਹ ਨਵਾਂ ਵੇਰੀਐਂਟ ਕਿੰਨਾ ਪ੍ਰਭਾਵਸ਼ਾਲੀ ਹੈ ਤੇ ਵੈਕਸੀਨਾਂ ਪ੍ਰਤੀ ਇਸ ਦਾ ਕੀ ਅਸਰ ਹੈ | ਆਈ.ਐਚ.ਯੂ. ਦੇ 46 ਮਿਊਟੇਸ਼ਨ ਹਨ ਜਦਕਿ ਓਮੀਕਰੋਨ ਦੇ ਸਿਰਫ 32 ਮਿਊਟੇਸ਼ਨ ਹੀ ਸਨ, ਇਸ ਲਈ ਵਿਗਿਆਨੀ ਇਸ ਨਵੇਂ ਵੈਰੀਐਂਟ ਨੂੰ ਓਮੀਕਰੋਨ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਕਰਾਰ ਦੇ ਰਹੇ ਹਨ |