ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਜਦੋਂ ਸਿੱਧੂ ਦੇ ਛੁੱਟੇ ਪਸੀਨੇ

Punjab Junction Newspaper | 27 December 2021

ਰੈਲੀ ਉਪਰੰਤ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੇ ਲਗਾਤਾਰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ | ਜਦੋਂ ਉਨ੍ਹਾਂ ਨੂੰ ਪਿਛਲੇ ਦਿਨੀਂ ਸੁਲਤਾਨਪੁਰ ਲੋਧੀ ‘ਚ ਨਵਤੇਜ ਸਿੰਘ ਚੀਮਾ ਦੀ ਰੈਲੀ ਦੌਰਾਨ ਸਿੱਧੂ ਨੇ ਪੁਲਿਸ ਅਧਿਕਾਰੀਆਂ ਦੀ ਪੈਂਟ ਗਿੱਲੀ ਹੋਣ ਦੀ ਗੱਲ ਕੀਤੀ ਸੀ, ਜਿਸ ‘ਤੇ ਪੁਲਿਸ ਵਿਭਾਗ ਵਲੋਂ ਇਤਰਾਜ਼ ਵੀ ਕੀਤਾ ਗਿਆ ਸੀ | ਇਸ ਸਬੰਧ ‘ਚ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਇਹ ਇਤਰਾਜ਼ਯੋਗ ਗੱਲ ਤੁਸੀਂ ਅੱਜ ਦੁਬਾਰਾ ਇਸ ਰੈਲੀ ਵਿਚ ਵੀ ਕੀਤੀ ਹੈ ਤਾਂ ਸਿੱਧੂ ਦੇ ਪਸੀਨੇ ਛੁੱਟ ਗਏ ਅਤੇ ਉਨ੍ਹਾਂ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਲੋਹੇ ਦੇ ਚਣੇ ਚਬਾਉਣ ਦਾ ਮਤਲਬ ਇਹ ਨਹੀਂ ਕਿ ਮੈਂ ਤੇਰੇ ਮੂੰਹ ‘ਚ ਲੋਹਾ ਪਾ ਦੇਣਾ, ਇਹ ਇਕ ਕਾਲਪਨਿਕ ਗੱਲ ਹੈ, ਜਿਸ ਦਾ ਮਤਲਬ ਹੈ ਕਿ ਬੰਦਾ ਰੋਹਬ ਵਾਲਾ ਹੈ, ਬਾਕੀ ਜਿਵੇਂ ਮਰਜ਼ੀ ਇਸ ਨੂੰ ਤੋੜੀ-ਮਰੋੜੀ ਜਾਓ | ਲਗਾਤਾਰ ਪੱਤਰਕਾਰਾਂ ਦੇ ਸਵਾਲਾਂ ਤੋਂ ਤੰਗ ਆਏ ਸਿੱਧੂ ਨੇ ਕਿਹਾ ਕਿ ਮੈਂ ਜਿਸ ਦਾ ਜਵਾਬ ਦੇਣਾ ਦੇ ਦਿੱਤਾ, ਮੈਂ ਤੁਹਾਡੇ ਕਰ ਕੇ ਇਸ ਦਾ ਜਬਰਦਸਤੀ ਜਵਾਬ ਨਹੀਂ ਦੇਣਾ |

                                       …………………..…………………………Chief Editor Jasdeep Singh