ਪ੍ਰਨੀਤ ਕੌਰ ਨੂੰ ਵਿਖਾਇਆ ਜਾ ਸਕਦਾ ਹੈ ਬਾਹਰ ਦਾ ਰਸਤਾ

Punjab Junction Newspaper | 26 December 2021

ਇਸ ਦੌਰਾਨ ਹਾਈਕਮਾਨ ਵੀ ਸਰਗਰਮ ਭੂਮਿਕਾ ‘ਚ ਆਉਂਦਿਆਂ ਲਗਾਤਾਰ ਮੀਟਿੰਗਾਂ ਕਰ ਰਹੀ ਹੈ | ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਆਪਣੀ ਰਿਹਾਇਸ਼ ‘ਤੇ ਪੰਜਾਬ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਰੱਖੀ ਸੀ | ਹਲਕਿਆਂ ਮੁਤਾਬਿਕ ਮੀਟਿੰਗ ‘ਚ ਉਨ੍ਹਾਂ ਸੀਟਾਂ ‘ਤੇ ਵਿਸ਼ੇਸ਼ ਤੌਰ ‘ਤੇ ਚਰਚਾ ਕੀਤੀ ਗਈ, ਜਿੱਥੇ ਉਮੀਦਵਾਰਾਂ ਦੀ ਟਿਕਟ ਕੱਟੀ ਜਾ ਸਕਦੀ ਹੈ | ਇਸ ਸੰਬੰਧੀ ਮੀਟਿੰਗ ਅਤੇ ਬੁੱਧਵਾਰ ਨੂੰ ਪੰਜਾਬ ਸੰਸਦ ਮੈਂਬਰਾਂ ਦੀਆਂ ਹੋਈਆਂ ਮੀਟਿੰਗਾਂ ‘ਚ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦੀ ਨੁਮਾਇੰਦਗੀ ਵੀ ਹਾਈਕਮਾਨ ਦੀ ਨਜ਼ਰ ‘ਚ ਹੈ | ਕਾਂਗਰਸ ਪਾਰਟੀ ਵਲੋਂ ਪਹਿਲਾਂ ਹੀ ਉਨ੍ਹਾਂ ਦੀਆਂ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਵੇਖਦਿਆਂ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ | ਹਲਕਿਆਂ ਮੁਤਾਬਿਕ ਛੇਤੀ ਹੀ ਪਾਰਟੀ ਵਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਬਾਹਰ ਦਾ ਰਸਤਾ ਵਿਖਾ ਸਕਦੀ ਹੈ | ਕਾਂਗਰਸ ਵਲੋਂ ਤਕਰੀਬਨ 40 ਫ਼ੀਸਦੀ ਸੀਟਾਂ ‘ਤੇ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ ਜਾ ਸਕਦੀ ਹੈ |

                                       …………………..…………………………Chief Editor Jasdeep Singh