Punjab Junction Weekly Newspaper / 07 OCTUBER 2024
ਭਾਰਤ ਪਾਕਿਸਤਾਨ ‘ਚ ਹੋਣ ਵਾਲੇ SCO ਯਾਨੀ Shanghai Cooperation Organisation Summit ‘ਚ ਹਿੱਸਾ ਲਵੇਗਾ। ਭਾਰਤ ਦੀ ਤਰਫੋਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਐਸਸੀਓ ਸੰਮੇਲਨ ਵਿੱਚ ਹਿੱਸਾ ਲੈਣਗੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਯਕੀਨੀ ਤੌਰ ‘ਤੇ ਪਾਕਿਸਤਾਨ ਜਾ ਰਹੇ ਹਨ, ਪਰ ਦੋਵਾਂ ਦੇਸ਼ਾਂ ਵਿਚਾਲੇ ਕੋਈ ਦੁਵੱਲੀ ਗੱਲਬਾਤ ਨਹੀਂ ਹੋਵੇਗੀ। ਦਰਅਸਲ, ਪਾਕਿਸਤਾਨ 15-16 ਅਕਤੂਬਰ ਨੂੰ ਐਸਸੀਓ ਦੇ ਰਾਜ ਮੁਖੀਆਂ ਦੀ ਕੌਂਸਲ (ਸੀਐਚਜੀ) ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ।
ਪਾਕਿਸਤਾਨ ਜਾਣ ਨਾਲ ਜੁੜੇ ਸਵਾਲ ਦੇ ਜਵਾਬ ‘ਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, ‘ਇਹ ਦੌਰਾ ਬਹੁਪੱਖੀ ਪ੍ਰੋਗਰਾਮ ਲਈ ਹੋਵੇਗਾ। ਮੈਂ ਉੱਥੇ ਭਾਰਤ-ਪਾਕਿਸਤਾਨ ਸਬੰਧਾਂ ‘ਤੇ ਚਰਚਾ ਨਹੀਂ ਕਰਨ ਜਾ ਰਿਹਾ। ਮੈਂ ਉੱਥੇ SCO ਦੇ ਇੱਕ ਚੰਗੇ ਮੈਂਬਰ ਵਜੋਂ ਜਾ ਰਿਹਾ ਹਾਂ। ਪਰ, ਤੁਸੀਂ ਜਾਣਦੇ ਹੋ ਕਿ ਮੈਂ ਇੱਕ ਨਿਮਰ ਅਤੇ ਸਭਿਅਕ ਵਿਅਕਤੀ ਹਾਂ, ਇਸ ਲਈ ਮੈਂ ਉਸ ਅਨੁਸਾਰ ਵਿਵਹਾਰ ਕਰਾਂਗਾ।’ ਇਹ ਬੈਠਕ ਪਾਕਿਸਤਾਨ ‘ਚ ਹੋ ਰਹੀ ਹੈ। ਪਾਕਿਸਤਾਨ ਦੌਰੇ ਵਿੱਚ ਮੀਡੀਆ ਦੀ ਦਿਲਚਸਪੀ ਰਹੇਗੀ। ਪਰ ਮੈਂ ਸਪੱਸ਼ਟ ਤੌਰ ‘ਤੇ ਦੱਸ ਦੇਣਾ ਚਾਹੁੰਦਾ ਹਾਂ ਕਿ ਇਸ ਦੌਰਾਨ ਕੋਈ ਦੁਵੱਲੀ ਗੱਲਬਾਤ ਨਹੀਂ ਹੋਵੇਗੀ।
Chief Editor- Jasdeep Singh (National Award Winner)