Punjab Junction Weekly Newspaper / 09 OCTUBER 2024
ਮਸ਼ਹੂਰ ਪੰਜਾਬੀ ਗਾਇਕਾ ਸੁੰਨਦਾ ਸ਼ਰਮਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੇ ਗੀਤਾਂ ਰਾਹੀਂ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦਾ ਲਗਾਤਾਰ ਮਨੋਰੰਜਨ ਕਰਦੀ ਹੈ। ਇਸੇ ਵਿਚਾਲੇ ਹਾਲ ਹੀ ‘ਚ ਗਾਇਕਾ ਨਰਾਤਿਆਂ ਦੇ ਖ਼ਾਸ ਮੌਕੇ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਕਰਨ ਪਹੁੰਚੀ, ਜਿੱਥੇ ਉਨ੍ਹਾਂ ਨੇ ਮਾਤਾ ਦੇ ਦਰਬਾਰ ‘ਚ ਭਜਨ ਗਾ ਕੇ ਆਪਣੀ ਹਾਜ਼ਰੀ ਲਗਵਾਈ। ਇਸਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਈਰਲ ਹੋ ਰਹੀ ਹੈ।
ਸੁਨੰਦਾ ਸ਼ਰਮਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ‘ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਹ ਭਜਨ ਗਾਉਂਦੀ ਨਜ਼ਰ ਆ ਰਹੀ ਹੈ। ਗਾਇਕਾ ਨੇ ਮਾਤਾ ਰਾਣੀ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਨਵਰਾਤਰੀ ਦੀ ਸਭ ਨੂੰ ਸ਼ੁਭਕਾਮਨਾਵਾਂ🙏 ਮੈਨੂੰ ਮਾਤਾ ਦੇ ਦਰਸ਼ਨ ਕਰਨ ਦੇ ਨਾਲ-ਨਾਲ ਦਰਬਾਰ ‘ਚ ਭਜਨ ਗਾਉਣ ਦਾ ਮੌਕਾ ਮਿਲਿਆ😊❤️🧿….
ਸੁਨੰਦਾ ਸ਼ਰਮਾ ਦੀ ਇਸ ਵੀਡੀਓ ‘ਤੇ ਫੈਨਜ਼ ਖੂਬ ਪਿਆਰ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਜੈ ਮਾਤਾ ਦੀ, ਤੁਸੀਂ ਵੱਡਭਾਗੇ ਹੋ ਸੁਨੰਦਾ ਜੀ, ਜੋ ਤੁਹਾਨੂੰ ਮਾਂ ਦੇ ਚਰਨਾਂ ‘ਚ ਬੈਠ ਕੇ ਭਜਨ ਗਾਉਣ ਦਾ ਮੌਕਾ ਮਿਲਿਆ।” ਇੱਕ ਹੋਰ ਨੇ ਲਿਖਿਆ, “ਤੁਸੀਂ ਜਿੰਨ੍ਹੇ ਸੋਹਣੇ ਗੀਤ ਗਾਉਂਦੇ ਹੋ, ਉਨ੍ਹੇ ਹੀ ਚੰਗੇ ਤੇ ਪਿਆਰ ਨਾਲ ਭਜਨ ਵੀ ਗਾਉਂਦੇ ਹੋ।”
ਅਮਰਿੰਦਰ ਗਿੱਲ ਨਾਲ ਸਕ੍ਰੀਨ ਸ਼ੇਅਰ ਕਰੇਗੀ ਸੁਨੰਦਾ
ਦੱਸ ਦੇਈਏ ਕਿ ਸੁਨੰਦਾ ਸ਼ਰਮਾ ਮਸ਼ਹੂਰ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ (Amrinder Gill) ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਵੇਗੀ। ਉਨ੍ਹਾਂ ਆਪਣੀ ਨਵੀਂ ਪੰਜਾਬੀ ਫਿਲਮ ‘ਮਿੱਤਰਾਂ ਦਾ ਚੱਲਿਆ ਟਰੱਕ ਨੀਂ’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ।
ਇਸ ਫ਼ਿਲਮ ਦੇ ਟ੍ਰੇਲਰ ‘ਚ ਸੁਨੰਦਾ ਅਤੇ ਅਮਰਿੰਦਰ ਗਿੱਲ ਦੀ ਰੋਮਾਂਟਿਕ ਕਮਿਸਟਰੀ ਫੈਨਜ਼ ਦਾ ਦਿਲ ਜਿੱਤ ਰਹੀ ਹੈ। ਟ੍ਰੇਲਰ ‘ਚ ਤੁਸੀਂ ਵੇਖ ਸਕਦੇ ਹੋ ਕਿ ਫ਼ਿਲਮ ‘ਚ ਦੋਹਰੇ ਵਿਆਹ ਨੂੰ ਦਰਸਾਇਆ ਗਿਆ ਹੈ। ਜਿਸ ‘ਚ ਅਦਾਕਾਰ ਅਮਰਿੰਦਰ ਗਿੱਲ ਸਾਊਥ ਦੀ ਇੱਕ ਕੁੜੀ ਦੇ ਨਾਲ ਵਿਆਹੇ ਜਾਂਦੇ ਹਨ ਅਤੇ ਇਸ ਤੋਂ ਬਾਅਦ ਉਹ ਪੰਜਾਬੀ ਕੁੜੀ ਦੇ ਨਾਲ ਇਸ਼ਕ ਲੜਾਉਂਦੇ ਦਿਖਾਈ ਦੇਣਗੇ। ਫਿਲਮ ਦਾ ਟ੍ਰੇਲ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
Chief Editor- Jasdeep Singh (National Award Winner)