Punjab Junction Newspaper | 05 January 2022
ਨਵੀਂ ਦਿੱਲੀ, 4 ਜਨਵਰੀ (ਏਜੰਸੀ)-ਦੇਸ਼ ਦੇ 23 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਹੁਣ ਤੱਕ ਕੁੱਲ 1892 ਮਾਮਲੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 766 ਠੀਕ ਹੋ ਚੁੱਕੇ ਹਨ | ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ 37379 ਨਵੇਂ ਮਾਮਲਿਆਂ ਨਾਲ ਕੋਰੋਨਾ ਪੀੜਤਾਂ ਦਾ ਅੰਕੜਾ 3,49,60,261 ਤੱਕ ਪਹੰੁਚ ਚੁੱਕਾ ਹੈ ਜਦਕਿ ਸਰਗਰਮ ਮਾਮਲਿਆਂ ਦੀ ਗਿਣਤੀ 1,71,830 ਹੋ ਗਈ ਹੈ |