ਜੋ ਬਾਈਡਨ ਤੇ ਡਾਕਟਰ ਫੌਸੀ ਨੂੰ ਮਾਰਨ ਤੁਰਿਆ ਵਿਅਕਤੀ ਪੁਲਿਸ ਨੇ ਕੀਤਾ ਕਾਬੂ

Punjab Junction Newspaper | 01 January 2022

ਸੈਕਰਾਮੈਂਟੋ – ਪੁਲਿਸ ਨੇ ਕੈਲੀਫੋਰਨੀਆ ਦੇ ਇਕ ਵਿਅਕਤੀ ਨੂੰ ਲੋਵਾ ਵਿਚ ਗ੍ਰਿਫ਼ਤਾਰ ਕੀਤਾ ਹੈ ਜਿਸ ਦਾ ਇਰਾਦਾ ਰਾਸ਼ਟਰਪਤੀ ਜੋ ਬਾਈਡਨ ਤੇ ਰਾਸ਼ਟਰਪਤੀ ਦੇ ਮੁੱਖ ਮੈਡੀਕਲ ਸਲਾਹਕਾਰ ਡਾਕਟਰ ਐਨਥਨੀ ਫੌਸੀ ਦੀ ਹੱਤਿਆ ਕਰਨਾ ਸੀ। ਪੁਲਿਸ ਅਨੁਸਾਰ 25 ਸਾਲਾ ਨੌਜਵਾਨ ਕੂਆਚੂਆ ਬਰਿਲੀਅਨ ਸੀਆਂਗ ਦੇ ਕਬਜ਼ੇ ਵਿਚੋਂ ਇਕ ਅਸਾਲਟ ਰਾਈਫ਼ਲ ਤੇ ਹੋਰ ਗੋਲੀ ਸਿੱਕਾ ਬਰਾਮਦ ਹੋਇਆ। ਉਸ ਕੋਲੋਂ ਇਕ ‘ਹਿੱਟ ਲਿਸਟ’ ਵੀ ਬਰਾਮਦ ਹੋਈ ਹੈ। ਜਿਸ ਵਿਚ ਜੋ ਬਾਈਡਨ ਤੇ ਡਾ ਫੌਸੀ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਤੇ ਬਰਾਕ ਉਬਾਮਾ ਦੇ ਨਾਂਅ ਵੀ ਸ਼ਾਮਿਲ ਹਨ।

                                                                              …………Chief Editor Jasdeep Singh