Punjab Junction Newspaper | 12 January 2022
ਮੈਲਬੌਰਨ, – ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਨਜ਼ਰਬੰਦੀ ਦੇ ਦੂਜੇ ਦਿਨ ਮੰਗਲਵਾਰ ਨੂੰ ਮੈਲਬੌਰਨ ਪਾਰਕ ‘ਚ ਅਭਿਆਸ ਕੀਤਾ | ਉਹ ਇਥੇ ਆਪਣੇ ਆਸਟ੍ਰੇਲੀਅਨ ਓਪਨ ਖ਼ਿਤਾਬ ਦੀ ਰੱਖਿਆ ਕਰਨ ਲਈ ਆਏ ਸਨ ਪਰ ਕੋਰੋਨਾ ਕਾਗਜ਼ਾਤ ਨਾਲ ਸੰਬੰਧਤ ਕਾਗਜ਼ਾਤ ਪੂਰੇ ਨਾ ਹੋਣ ਕਾਰਨ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ | ਉਹ ਇਥੇ ਕਾਨੂੰਨੀ ਲੜਾਈ ਲੜ ਰਹੇ ਹਨ ਤੇ ਉਨ੍ਹਾਂ ‘ਤੇ ਆਸਟ੍ਰੇਲੀਆ ਤੋਂ ਨਿਕਾਲੇ ਦੀ ਤਲਵਾਰ ਅਜੇ ਵੀ ਲਟਕੀ ਹੋਈ ਹੈ | ਆਸਟ੍ਰੇਲੀਆ ਅਤੇ ਸਰਬੀਆ ਦੇ ਪ੍ਰਧਾਨ ਮੰਤਰੀਆਂ ਵਲੋਂ ਜੋਕੋਵਿਚ ਦੇ ਮਾਮਲੇ ਨੂੰ ਹੱਲ ਕਰਨ ਲਈ ਚਰਚਾ ਕਰਨ ਦੀ ਖ਼ਬਰ ਹੈ |