Punjab Junction Weekly Newspaper / 18 February 2023
ਜੈਪੁਰ,
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਡਾਨੀ-ਹਿੰਡਨਬਰਗ ਵਿਵਾਦ ‘ਤੇ ਘੇਰਦਿਆਂ ਕਾਂਗਰਸ ਨੇ ਸ਼ੁੱਕਰਵਾਰ ਨੂੰ ਪੁੱਛਿਆ ਕਿ ਉਹ (ਮੋਦੀ) ਅਡਾਨੀ ਸਮੂਹ ਖ਼ਿਲਾਫ਼ ਧੋਖਾਧੜੀ ਦੇ ਲੱਗੇ ਦੋਸ਼ਾਂ ਦੀ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ. ) ਤੋਂ ਜਾਂਚ ਕਰਵਾਉਣ ਦਾ ਹੁਕਮ ਦੇਣ ਤੋਂ ਕਿਉਂ ਡਰ ਰਹੇ ਹਨ ਤੇ ਉਹ ਕੌਣ ਹੈ ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕਾਂਗਰਸ ਦੇ ਰਾਸ਼ਟਰੀ ਬੁਲਾਰੇ ਗੌਰਵ ਵੱਲਭ ਨੇ ਜੈਪੁਰ ‘ਚ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਅਡਾਨੀ ਸਮੂਹ ਅਤੇ ਸੇਬੀ ਤੇ ਰਿਜ਼ਰਵ ਬੈਂਕ ਜਿਹੇ ਸਰਕਾਰੀ ਰੈਗੂਲੇਟਰਾਂ ਦੀ ‘ਚੁੱਪ’ ਕਾਰਨ ਛੋਟੇ ਨਿਵੇਸ਼ਕਾਂ ਦਾ 10.5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ | ਉਹ ਇਥੇ ਕਾਂਗਰਸ ਦੀ ਲੜੀ ‘ਹਮ ਅਦਾਨੀ ਕੇ ਹੈਾ ਕੌਣ’ ਵਜੋਂ ਬੋਲ ਰਹੇ ਸਨ | ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਸਾਡੀ ਪਾਰਟੀ ਕਿਸੇ ਵਿਅਕਤੀ ਜਾਂ ਪੂੰਜੀਵਾਦ ਦੇ ਖ਼ਿਲਾਫ਼ ਨਹੀਂ ਹੈ, ਪਰ ਅਸੀਂ ਇਜ਼ਾਰੇਦਾਰੀ (ਮਨੋਪਲੀ) ਤੇ ਜਿਗਰੀ ਦੋਸਤਾਂ ਦੇ ਪੂੰਜੀਵਾਦ (ਕਰੋਨੀ ਕੈਪੀਟਲਜ਼ਿਮ) ਦੇ ਵਿਰੋਧੀ ਹਾਂ | ਅਸੀਂ ਕਿਸੇ ਦੇ ਦੁਨੀਆ ‘ਚ 609ਵੇਂ ਸਥਾਨ ਤੋਂ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਆਦਮੀ ਬਣਨ ਦੇ ਵੀ ਵਿਰੁੱਧ ਨਹੀਂ ਹਾਂ ਪਰ ਕਰੋਨੀ ਉਦਯੋਗਵਾਦ ਦੇ ਹਾਮੀ ਨਹੀਂ ਹਾਂ | ਅਸੀਂ ਅੰਮਿ੍ਤਕਾਲ ਵਿਰੁੱਧ ਨਹੀਂ ਹਾਂ, ਸਗੋਂ ‘ਮਿੱਤਰਕਾਲ’ ਦੇ ਵਿਰੁੱਧ ਹਾਂ | ਕੀ ਇਹ ਮਹਿਜ਼ ‘ਇਤਫ਼ਾਕ’ ਹੈ ਕਿ ਅਡਾਨੀ ਸਮੂਹ ਪ੍ਰਧਾਨ ਮੰਤਰੀ ਮੋਦੀ ਦੀ ਹਰੇਕ ਵਿਦੇਸ਼ ਯਾਤਰਾ ਬਾਅਦ ਕੋਈ ਨਾ ਕੋਈ ਵੱਡਾ ਪ੍ਰਾਜੈਕਟ ਲਗਾਉਂਦਾ ਹੈ |
Chief Editor- Jasdeep Singh (National Award Winner)