Punjab Junction Weekly Newspaper / 30 October 2022
ਜਲੰਧਰ,
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਯੁਕਤੀ ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੰਦੇ ਹੋਏ ਹਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਅਮਰਜੀਤ ਸਿੰਘ ਵਾਸੀ ਮਹਿਮੂਦਵਾਲਾ, ਥਾਣਾ ਮੱਖੂ, ਫਿਰੋਜ਼ਪੁਰ ਨੂੰ 1 ਸਾਲ ਦੀ ਕੈਦ ਅਤੇ 2500 ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜੁਰਮਾਨਾ ਨਾ ਦੇਣ ‘ਤੇ ਦੋਸ਼ੀ ਨੂੰ 1 ਮਹੀਨਾ ਹੋਰ ਸਜ਼ਾ ਭੁਗਤਣੀ ਪਵੇਗੀ | ਦੋਸ਼ੀ ਖਿਲਾਫ਼ ਮਿਤੀ 17 ਅਗਸਤ 2017 ਨੂੰ ਥਾਣਾ ਲੋਹੀਆ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ |
ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਦੇ ਮਾਮਲੇ ‘ਚ ਕੈਦ
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਣਾ ਕੰਵਰਦੀਪ ਕੌਰ ਚਾਹਲ ਦੀ ਅਦਾਲਤ ਨੇ ਪੁਲਿਸ ਰਿਹਾਸਤ ਵਿੱਚੋਂ ਫਰਾਰ ਹੋਣ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੰਦੇ ਹੋਏ ਅਨਿਲ ਕੁਮਾਰ ਭੋਲਾ ਪੁੱਤਰ ਰਾਮ ਲੁਭਾਇਆ ਵਾਸੀ ਅੱਟਾ, ਗੁਰਾਇਆ ਨੂੰ 3 ਸਾਲ 6 ਮਹੀਨੇ ਦੀ ਕੈਦ ਅਤੇ ਵੱਖ-ਵੱਖ ਧਾਰਾਵਾਂ ਹੇਠ 2300 ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜੁਰਮਾਨਾ ਨਾ ਦੇਣ ‘ਤੇ ਦੋਸ਼ੀ ਨੂੰ 3 ਮਹੀਨੇ ਹੋਰ ਸਜ਼ਾ ਭੁਗਤਣੀ ਪਵੇਗੀ | ਦੋਸ਼ੀ ਖਿਲਾਫ਼ ਮਿਤੀ 8 ਜਨਵਰੀ 2011 ਨੂੰ ਥਾਣਾ ਕਰਤਾਰਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ | ਦੋਸ਼ੀ ਜਿਸ ਨੂੰ ਅਦਾਲਤ ‘ਚ ਪੇਸ਼ੀ ਲਈ ਲਿਆਂਜਾ ਜਾ ਰਿਹਾ ਸੀ ਤੇ ਉਸ ਨੇ ਪੁਲਿਸ ਮੁਲਾਜ਼ਮਾਂ ਨੂੰ ਜਹਿਰੀਲੀ ਚੀਜ ਖੁਆ ਕੇ ਬੋਹੇਸ਼ ਕਰ ਦਿੱਤਾ ਤੇ ਆਪ ਪੁਲਿਸ ਰਿਹਾਸਤ ਵਿੱਚੋਂ ਭੱਜ ਗਿਆ ਜਿਸ ਤੋਂ ਬਾਅਦ ਉਕਤ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਸੀ ਤੇ ਨਾਲ ਹੀ ਇਹ ਵੀ ਪਤਾ ਲੱਗਾ ਕਿ ਉਸ ਨੇ ਪੁਲਿਸ ਮੁਲਾਜ਼ਮਾਂ ਦੇ ਪਾਣੀ ‘ਚ ਜ਼ਹਿਰੀਲ ਚੀਜ਼ ਮਿਲਾਈ ਸੀ ਤੇ ਉਨ੍ਹਾਂ ਨੂੰ ਬੋਹੇਸ਼ ਕਰ ਦਿੱਤਾ ਸੀ | ਅੱਜ ਅਦਾਲਤ ਵਲੋਂ ਦੋਸ਼ੀ ਨੂੰ ਇਸ ਸਜ਼ਾ ਦਾ ਹੁਕਮ ਦਿੱਤਾ ਗਿਆ |
Chief Editor- Jasdeep Singh (National Award Winner)