ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਵਿਸ਼ਵ ‘ਚ ਦੂਜੇ ਨੰਬਰ ‘ਤੇ ਪੁੱਜਾ ਭਾਰਤ

Punjab Junction Newspaper | 12 January 2022

ਨਵੀਂ ਦਿੱਲੀ, -ਕੋਰੋਨਾ ਦੇ ਨਵੇਂ 1,68,03 ਮਾਮਲੇ ਆਉਣ ਨਾਲ ਭਾਰਤ ਕੋਰੋਨਾ ਮਰੀਜ਼ਾਂ ਦੇ ਮਾਮਲੇ ‘ਚ ਵਿਸ਼ਵ ਦੇ ਦੂਜੇ ਨੰਬਰ ‘ਤੇ ਪਹੁੰਚ ਗਿਆ ਹੈ ਜਦਕਿ 6.73 ਲੱਖ ਮਰੀਜ਼ਾਂ ਦੇ ਨਾਲ ਅਮਰੀਕਾ ਸਭ ਤੋਂ ਉੱਪਰ ਹੈ ਅਤੇ 1.42 ਨਵੇਂ ਕੋਰੋਨਾ ਮਰੀਜ਼ਾਂ ਨਾਲ ਬਰਤਾਨੀਆ ਤੀਜੇ ਨੰਬਰ ‘ਤੇ ਹੈ | ਭਾਰਤ ‘ਚ ਸਰਗਰਮ ਮਾਮਲਿਆਂ ‘ਚ 97 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਵਾਧਾ ਦਰਜ ਕੀਤਾ ਗਿਆ ਹੈ | ਸਿਹਤ ਮੰਤਰਾਲੇ ਮੁਤਾਬਿਕ ਇਸ ਸਮੇਂ ਦੇਸ਼ ਭਰ ‘ਚ 8,21,446 ਕੋਰੋਨਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜਦਕਿ ਸਿਰਫ਼ 11 ਦਿਨ ਪਹਿਲਾਂ ਇਹ ਅੰਕੜਾ ਇਕ ਲੱਖ ਸੀ | ਐਕਟਿਵ ਮਾਮਲੇ 208 ਦਿਨਾਂ ਤੋਂ ਬਾਅਦ ਸਭ ਤੋਂ ਜ਼ਿਆਦਾ ਦਰਜ ਕੀਤੇ ਗਏ ਹਨ |
ਨਵੇਂ ਮਾਮਲਿਆਂ ‘ਚ ਕਮੀ
ਭਾਰਤ ‘ਚ ਮੰਗਲਵਾਰ ਨੂੰ ਕੋਰੋਨਾ ਦੇ ਨਵੇਂ ਮਾਮਲਿਆਂ ‘ਚ 6.5 ਫ਼ੀਸਦੀ ਕਮੀ ਵੇਖਣ ਨੂੰ ਮਿਲੀ | ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ ‘ਚ 1,68,063 ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ‘ਚ ਓਮੀਕਰੋਨ ਦੇ 4461 ਮਾਮਲੇ ਵੀ ਸ਼ਾਮਿਲ ਹਨ | ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ ‘ਚ ਦੇਸ਼ ਭਰ ‘ਚ ਕੋਵਿਡ ਕਾਰਨ 277 ਲੋਕਾਂ ਦੀ ਮੌਤ ਹੋਈ |
ਨਵੀਆਂ ਹਦਾਇਤਾਂ
ਕੋਰੋਨਾ ਦੇ ਵਧ ਰਹੇ ਮਾਮਲਿਆਂ ਦਰਮਿਆਨ ਆਈ.ਸੀ.ਐੱਮ.ਆਰ. ਨੇ ਕੋਰੋਨਾ ਟੈਸਟਾਂ ਲਈ ਨਵੀਂ ਸਲਾਹ ਜਾਰੀ ਕੀਤੀ ਹੈ, ਜਿਸ ਮੁਤਾਬਿਕ ਉੱਚ ਜੋਖ਼ਮ ਦੀ ਪਛਾਣ ਕੀਤੇ ਜਾਣ ਤੱਕ ਉਨ੍ਹਾਂ ਲੋਕਾਂ ਨੂੰ ਟੈਸਟਿੰਗ ਕਰਵਾਉਣ ਦੀ ਲੋੜ ਨਹੀਂ ਹੈ ਜੋ ਕੋਰੋਨਾ ਮਰੀਜ਼ਾਂ ਦੇ ਸੰਪਰਕ ‘ਚ ਆਏ ਹਨ | ਸਿਰਫ਼ ਬਜ਼ੁਰਗਾਂ ਜਾਂ ਗੰਭੀਰ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਹੀ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ | ਸੰਸਥਾ ਨੇ ਉਨ੍ਹਾਂ ਲੋਕਾਂ ਨੂੰ ਵੀ ਟੈਸਟਿੰਗ ਤੋਂ ਛੋਟ ਦਿੱਤੀ ਹੈ ਜੋ ਇਕੱਲੇ ਅੰਤਰਰਾਜੀ ਘਰੇਲੂ ਯਾਤਰਾ ਕਰ ਰਹੇ ਹਨ |

                                                          …………………..…………Chief Editor Jasdeep Singh