ਕਾਂਗਰਸ ਕੋਝੀ ਰਾਜਨੀਤੀ ਛੱਡ ਕੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਵੇ-ਚੀਮਾ

Punjab Junction Newspaper | 25 December 2021

ਮਾਛੀਵਾੜਾ ਸਾਹਿਬ, – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ.ਦਲਜੀਤ ਸਿੰਘ ਚੀਮਾ ਨੇ ਆਪਣੇ ਪੁਰਾਣੇ ਸਾਥੀ ਤੇ ਪਾਰਟੀ ਦੇ ਮੌਜੂਦਾ ਕੌਸ਼ਲ ਮੈਂਬਰ ਅਸ਼ੋਕ ਸੂਦ ਦੇ ਗ੍ਰਹਿ ਵਿਖੇ ਖ਼ਾਸ ਫੇਰੀ ਦੌਰਾਨ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ਬਿਨਾ ਵਜ੍ਹਾ ਦੀ ਕੋਝੀ ਰਾਜਨੀਤੀ ਕਰਨ ਦੀ ਬਜਾਏ ਲੋਕਾਂ ਨਾਲ ਕੀਤੇ ਕੁੱਝ ਵਾਅਦੇ ਹੀ ਨਿਭਾ ਲਵੇ। ਉਨ੍ਹਾਂ ਗੱਲਬਾਤ ਦੌਰਾਨ ਅੱਗੇ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਤੇ ਕੇਸ ਦਰਜ ਕਰਨ ਨਾਲ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਨਹੀਂ ਦੇਣੀਆਂ ਤੇ ਇਹ ਬਦਲਾਖੋਰੀ ਦੀ ਰਾਜਨੀਤੀ ਦਾ ਖੇਡ ਆਮ ਲੋਕ ਭਲੀ ਭਾਂਤੀ ਜਾਣ ਗਏ ਹਨ।