Punjab Junction Newspaper | 27 December 2021
ਨਵੀਂ ਦਿੱਲੀ, -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਡਾ ਦੇਸ਼ ਸੰਕਲਪ ਦੀ ਸ਼ਕਤੀ ਨਾਲ ਹਰ ਸਮੱਸਿਆ ਦਾ ਹੱਲ ਕਰਨ ‘ਚ ਸਮਰੱਥ ਹੈ | ਆਪਣੇ ਰੋਡੀਓ ਪ੍ਰੋਗਰਾਮ ‘ਮਨ ਕੀ ਬਾਤ’ ‘ਚ ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਹਮਣੇ ਕਈ ਚੁਣੌਤੀਆਂ ਆਈਆਂ ਪਰ ਲੋਕਾਂ ਨੇ ਉਨ੍ਹਾਂ ਦਾ ਸਫ਼ਲਤਾਪੂਰਵਕ ਸਾਹਮਣਾ ਕੀਤਾ | ਓਮੀਕਰੋਨ ਦੇ ਲਗਾਤਾਰ ਵਧਦੇ ਮਾਮਲਿਆਂ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਖ਼ਿਲਾਫ਼ ਲੜਾਈ ‘ਚ ਨਿੱਜੀ ਸਾਵਧਾਨੀ ਅਤੇ ਅਨੁਸ਼ਾਸਨ ਦੇਸ਼ ਦੀ ਵੱਡੀ ਤਾਕਤ ਹਨ | ਮੋਦੀ ਨੇ ‘ਮਨ ਕੀ ਬਾਤ’ ‘ਚ ਕਿਹਾ ਕਿ ਭਾਰਤ ਨੇ ਆਪਣੀ ਟੀਕਾਕਰਨ ਮੁਹਿੰਮ ‘ਚ ਜ਼ਿਕਰਯੋਗ ਸਫ਼ਲਤਾ ਹਾਸਲ ਕੀਤੀ ਹੈ ਪਰ ਵਾਇਰਸ ਦਾ ਨਵਾਂ ਰੂਪ ਆਉਣ ਕਰ ਕੇ ਚੌਕਸ ਰਹਿਣ ਦੀ ਲੋੜ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਵਿਗਿਆਨੀ ਇਸ ਨਵੇਂ ਓਮੀਕਰੋਨ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ | ਉਨ੍ਹਾਂ ਨੂੰ ਰੋਜ਼ਾਨਾ ਨਵੇਂ ਅੰਕੜੇ ਮਿਲ ਰਹੇ ਹਨ ਅਤੇ ਉਨ੍ਹਾਂ ਦੇ ਸੁਝਾਵਾਂ ਦੇ ਆਧਾਰ ‘ਤੇ ਕਦਮ ਚੁੱਕੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਖ਼ਿਲਾਫ਼ ਲੜਾਈ ‘ਚ ਨਿੱਜੀ ਸਾਵਧਾਨੀ ਅਤੇ ਅਨੁਸ਼ਾਸਨ ਦੇਸ਼ ਦੀ ਵੱਡੀ ਤਾਕਤ ਹਨ | ਉਨ੍ਹਾਂ ਕਿਹਾ ਕਿ ਸਾਡੀ ਸਮੂਹਿਕ ਤਾਕਤ ਕੋਰੋਨਾ ਵਾਇਰਸ ਨੂੰ ਹਰਾਏਗੀ | ਸਾਨੂੰ ਜ਼ਿੰਮੇਵਾਰੀ ਦੀ ਇਸ ਭਾਵਨਾ ਦੇ ਨਾਲ 2022 ‘ਚ ਦਾਖ਼ਲ ਹੋਣਾ ਹੈ | ਮੋਦੀ ਨੇ ਅੱਜ ‘ਮਨ ਕੀ ਬਾਤ’ ‘ਚ ਗਰੁੱਪ ਕੈਪਟਨ ਵਰੁਣ ਸਿੰਘ ਦਾ ਜ਼ਿਕਰ ਵੀ ਕੀਤਾ, ਜਿਨ੍ਹਾਂ ਦੀ ਤਾਮਿਲਨਾਡੂ ਦੇ ਕੁੰਨੂਰ ਨੇੜੇ ਹੋਏ ਹੈਲੀਕਾਪਟਰ ਹਾਦਸੇ ‘ਚ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਪਿਛਲੇ ਹਫ਼ਤੇ ਬੰਗਲੌਰ ਦੇ ਇਕ ਫ਼ੌਜੀ ਹਸਪਤਾਲ ‘ਚ ਮੌਤ ਹੋ ਗਈ | ਇਸ ਹਾਦਸੇ ‘ਚ ਚੀਫ਼ ਆਫ਼ ਡਿਫੈਂਸ ਸਟਾਫ਼ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਹਥਿਆਰਬੰਦ ਬਲਾਂ ਦੇ 11 ਅਧਿਕਾਰੀਆਂ ਤੇ ਜਵਾਨਾਂ ਵੀ ਮੌਤ ਹੋ ਗਈ ਸੀ | ਪ੍ਰਧਾਨ ਮੰਤਰੀ ਨੇ ਗਰੁੱਪ ਕੈਪਟਨ ਸਿੰਘ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤੇ ਜਾਣ ਤੋਂ ਕੁਝ ਹਫ਼ਤੇ ਬਾਅਦ ਉਨ੍ਹਾਂ ਵਲੋਂ ਆਪਣੇ ਸਕੂਲ ਨੂੰ ਲਿਖੇ ਪ੍ਰੇਰਣਾਦਾਇਕ ਪੱਤਰ ਦਾ ਵੀ ਜ਼ਿਕਰ ਕੀਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਖ਼ਿਲਾਫ਼ ਲੜਾਈ ‘ਚ ਸਵੈ-ਜਾਗਰੂਕਤਾ ਅਤੇ ਅਨੁਸ਼ਾਸਨ ਦੇਸ਼ ਦੀ ਵੱਡੀ ਤਾਕਤ ਹੈ | ਉਨ੍ਹਾਂ ਕਿਹਾ ਕਿ ਸਾਡੀ ਸਮੂਹਿਕ ਤਾਕਤ ਕੋਰੋਨਾ ਵਾਇਰਸ ਨੂੰ ਹਰਾ ਦੇਵੇਗੀ | ਸਾਨੂੰ ਜ਼ਿੰਮੇਵਾਰੀ ਦੀ ਇਸ ਭਾਵਨਾ ਦੇ ਨਾਲ 2022 ‘ਚ ਪ੍ਰਵੇਸ਼ ਕਰਨਾ ਹੋਵੇਗਾ | ਉਨ੍ਹਾਂ ਕਿਹਾ ਕਿ ਟੀਕਿਆਂ ਦੀਆਂ 140 ਕਰੋੜ ਖੁਰਾਕਾਂ ਦੇਣ ਦੇ ਪੜਾਅ ਨੂੰ ਪਾਰ ਕਰਨਾ ਹਰੇਕ ਭਾਰਤ ਵਾਸੀ ਦੀ ਆਪਣੀ ਉਪਲੱਬਧੀ ਹੈ | ਇਹ ਸਿਸਟਮ ‘ਚ ਹਰੇਕ ਭਾਰਤੀ ਨੂੰ ਭਰੋਸਾ ਦਿਖਾਉਂਦਾ ਹੈ, ਵਿਗਿਆਨ ‘ਤੇ ਭਰੋਸਾ ਦਿਖਾਉਂਦਾ ਹੈ ਅਤੇ ਵਿਗਿਆਨਕਾਂ ‘ਤੇ ਭਰੋਸਾ ਰੱਖਦਾ ਹੈ | ਇਹ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਰਹੇ ਅਤੇ ਅਸੀਂ ਭਾਰਤੀਆਂ ਦੀ ਇੱਛਾ ਸ਼ਕਤੀ ਦਾ ਸਬੂਤ ਵੀ ਹੈ |
……………………..…………………………Chief Editor Jasdeep Singh