Punjab Junction Newspaper | 02 FEBRUARY 2022
ਫਗਵਾੜਾ,
ਐਸ.ਸੀ. ਕਮਿਸ਼ਨ ਦੇ ਕੌਮੀ ਚੇਅਰਮੈਨ ਵਿਜੈ ਸਾਂਪਲਾ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਉਨ੍ਹਾਂ ਆਪਣਾ ਅਸਤੀਫ਼ਾ ਰਾਸ਼ਟਰਪਤੀ ਨੂੰ ਭੇਜ ਦਿੱਤਾ ਹੈ | ਵਰਨਣਯੋਗ ਹੈ ਕਿ ਵਿਜੈ ਸਾਂਪਲਾ ਫਗਵਾੜਾ ਵਿਧਾਨ ਸਭਾ ਹਲਕਾ ਤੋਂ ਭਾਜਪਾ ਦੇ ਉਮੀਦਵਾਰ ਬਣੇ ਹਨ, ਜਿਸ ਕਾਰਨ ਉਨ੍ਹਾਂ ਇਹ ਅਸਤੀਫ਼ਾ ਦਿੱਤਾ ਹੈ | ਉੱਧਰ ਰਾਸ਼ਟਰਪਤੀ ਨੇ ਵੀ ਵਿਜੈ ਸਾਂਪਲਾ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ