ਇਟਲੀ ‘ਚ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ 24 ਨੂੰ

Punjab Junction Newspaper | 21 January 2022

ਵੈਨਿਸ,

ਇਟਲੀ ‘ਚ ਰਾਸ਼ਟਰਪਤੀ ਦੀ ਚੋਣ ਦੇ ਲਈ ਸੰਸਦ ਅਤੇ ਸੈਨੇਟ ਮੈਂਬਰਾਂ ਦੀਆਂ ਵੋਟਾਂ 24 ਜਨਵਰੀ ਨੂੰ ਪੈਣਗੀਆਂ | ਫੋਰਸਾ ਇਟਾਲੀਆ ਪਾਰਟੀ ਦੇ ਲੀਡਰ ਅਤੇ ਸਾਬਕਾ ਪ੍ਰਧਾਨ ਮੰਤਰੀ ਸੀਲਵੀ ਬਾਰਲਿਸਕੋਨੀ ਨੂੰ ਜਿਤਾਉਣ ਦੇ ਲਈ ਹੁਣ ਸੱਜੇ ਪੱਖੀ ਪਾਰਟੀਆਂ ਵੀ ਫੋਰਸਾ ਇਟਾਲੀਆਂ ਦੇ ਸਮਰਥਨ ‘ਚ ਉਤਰੀਆਂ ਹਨ | ਦੱਸਣਯੋਗ ਹੈ ਕਿ ਇਟਲੀ ਦੀ ਸੰਸਦ ‘ਚ 630 ‘ਚੈਂਬਰ ਆਫ ਡਿਪੁਟਾਇਸ’ ਅਤੇ 321 ਸੈਨੇਟ ਮੈਂਬਰ ਹਨ | ਮੌਜੂਦਾ ਰਾਸ਼ਟਰਪਤੀ ਸੇਰਜੋ ਮਾਤੇਰੇਲਾ 3 ਫਰਵਰੀ 2015 ‘ਚ ਇਟਲੀ ਦੇ ਰਾਸ਼ਟਰਪਤੀ ਚੁਣੇ ਗਏ ਸਨ | ਆਪਣੀ ਚੋਣ ਤੋਂ ਹੁਣ ਤੱਕ 7 ਸਾਲਾਂ ਦੇ ਸਮੇਂ ‘ਚ ਉਨ੍ਹਾਂ ਇਟਲੀ ਦੀ ਬਿਹਤਰੀ ਲਈ ਬਹੁਤ ਹੀ ਸ਼ਾਲਾਯਾਯੋਗ ਕਾਰਜ ਕੀਤੇ ਹਨ |

                                                                    …………Chief Editor Jasdeep Singh