Punjab Junction Weekly Newspaper / 25 October 2022
ਅਯੁੱਧਿਆ,-ਅਯੁੱਧਿਆ ‘ਚ ਅੱਜ 15.76 ਲੱਖ ਦੀਵੇ ਜਗਾਉਣ ਦਾ ਨਵਾਂ ਰਿਕਾਰਡ ਬਣਾਇਆ ਗਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ਰਿਕਾਰਡ ਦਾ ਸਰਟੀਫ਼ਿਕੇਟ ਪ੍ਰਾਪਤ ਕੀਤਾ | ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਰਯੂ ਦੀ ਪੂਜਾ ਕਰ ਕੇ ਆਰਤੀ ਕੀਤੀ | ਉਨ੍ਹਾਂ ਨੇ ਰਾਮ ਦੀ ਪੌੜੀ ‘ਤੇ ਲੇਜ਼ਰ ਸ਼ੋਅ ਜ਼ਰੀਏ ਰਾਮ ਕਥਾ ਅਤੇ ਡਿਜੀਟਲ ਆਤਿਸ਼ਬਾਜ਼ੀ ਦੇਖੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇਥੇ ਕਿਹਾ ਕਿ ਭਗਵਾਨ ਰਾਮ ਵਲੋਂ ਆਪਣੇ ਸ਼ਬਦਾਂ, ਵਿਚਾਰਾਂ ਅਤੇ ਸ਼ਾਸਨ ਦੁਆਰਾ ਪੈਦਾ ਕੀਤੀਆਂ ਗਈਆਂ ਕਦਰਾਂ- ਕੀਮਤਾਂ ‘ਸਬਕਾ ਸਾਥ ਸਬਕਾ ਵਿਕਾਸ’ ਲਈ ਪ੍ਰੇਰਨਾ ਹਨ | ਪ੍ਰਧਾਨ ਮੰਤਰੀ, ਜੋ ‘ਦੀਪ ਉਤਸਵ’ ਮਨਾਉਣ ਲਈ ਇਥੇ ਪੁੱਜੇ ਸਨ, ਨੇ ਕਿਹਾ ਕਿ ਇਹ ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ ਦਾ ਵੀ ਆਧਾਰ ਹਨ | ਰਾਮ ਕਥਾ ਪਾਰਕ, ਜਿਥੇ ਭਗਵਾਨ ਰਾਮ ਅਤੇ ਸੀਤਾ ਦੀ ਪ੍ਰਤੀਕਾਤਮਕ ਤਾਜਪੋਸ਼ੀ ਕੀਤੀ ਗਈ, ਵਿਖੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਗਵਾਨ ਰਾਮ ਦੀ ਕ੍ਰਿਪਾ ਨਾਲ ਉਨ੍ਹਾਂ ਨੂੰ ਭਗਵਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਉਹ ਖ਼ੁਸ਼ ਹਨ ਕਿ ਅਯੁੱਧਿਆ, ਸਾਰੇ ਯੂ. ਪੀ. ਅਤੇ ਵਿਸ਼ਵ ਦੇ ਲੋਕ ਇਸ ਸਮਾਰੋਹ ਨੂੰ ਦੇਖ ਰਹੇ ਹਨ | ਉਨ੍ਹਾਂ ਕਿਹਾ ਕਿ ਜਿਸ ਤਰਾਂ ਅਸੀਂ ਅਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਮਨਾ ਰਹੇ ਹਾਂ ਭਗਵਾਨ ਰਾਮ ਵਰਗਾ ਦਿ੍ੜ੍ਹ ਸੰਕਲਪ ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਰਾਮ ਦੇ ਆਦਰਸ਼ ਅਗਲੇ 25 ਸਾਲਾਂ ‘ਚ ਵਿਕਸਿਤ ਭਾਰਤ ਦੇਖਣ ਦੇ ਇੱਛੁਕ ਲੋਕਾਂ ਲਈ ਪ੍ਰਕਾਸ਼ ਦੀ ਕਿਰਨ ਹਨ ਅਤੇ ਸਭ ਤੋਂ ਮੁਸ਼ਕਿਲ ਟੀਚਿਆਂ ਦੀ ਪ੍ਰਾਪਤੀ ਲਈ ਹੌਸਲਾ ਦਿੰਦੇ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਮ ਜਨਮ ਭੂਮੀ ਵਿਖੇ ਰਾਮ ਲੱਲਾ ਦੀ ਪੂਜਾ ਕੀਤੀ | 5 ਅਗਸਤ 2020 ‘ਚ ਰਾਮ ਮੰਦਰ ਦੇ ਨਿਰਮਾਣ ਲਈ ਹੋਈ ਭੂਮੀ ਪੂਜਾ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਯਾਤਰਾ ਸੀ |
Chief Editor- Jasdeep Singh (National Award Winner)