ਅਦਾਕਾਰ ਐਮੀ ਵਿਰਕ ਤੇ ਮੈਂਡੀ ਤੱਖੜ ਦੀ ਫ਼ਿਲਮ ‘ਛੱਲੇ ਮੁੰਦੀਆਂ’ ਨੂੰ ‘ਸੋਨੀ ਲਿਵ’ ‘ਤੇ ਮਿਲਿਆ ਭਰਵਾਂ ਹੁੰਗਾਰਾ

Ammy Virk and Mandy Thakkar during the promotion of Punjabi movie Challe Mundian in Chandigarh on Wednesday. TRIBUNE PHOTO: NITIN MITTAL

Punjab Junction Weekly Newspaper / 24 September 2022

ਚੰਡੀਗੜ੍ਹ,  ਸੋਨੀ ਲਿਵ ‘ਤੇ ਫ਼ਿਲਮ ‘ਛੱਲੇ ਮੁੰਦੀਆਂ’ ਦੇ ਅੱਜ ਰਿਲੀਜ਼ ਹੋਣ ‘ਤੇ ਦੇਸ਼ ਭਰ ‘ਚ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਦਾ ਨਿਰਦੇਸ਼ਨ ਸੁਨੀਲ ਪੁਰੀ ਨੇ ਦਿੱਤਾ ਹੈ | ਖੇਤੀ ਕੰਟੈਂਟ ਦੇ ਸੰਗ੍ਰਹਿ ਦਾ ਵਿਸਥਾਰ ਕਰਨ ਦੇ ਲਈ ਓ.ਟੀ.ਟੀ ਫ਼ਿਲਮ ਦੀ ਇਸ ਸਫ਼ਲਤਾ ‘ਤੇ ਪੂਰੀ ਟੀਮ ਉਤਸ਼ਾਹਿਤ ਹੋਈ ਹੈ | ਪੰਜਾਬ ਦੀ ਪਿੱਠਭੂਮੀ ਵਾਲੀ ਫ਼ਿਲਮ ‘ਛੱਲੇ-ਮੁੰਦੀਆਂ’ ਇਕ ਰੋਮ-ਕੋਮ ਫ਼ਿਲਮ ਹੈ, ਜਿਸ ‘ਚ ਇਕ ਕੋਕੇਸੀਅਨ ਔਰਤ ਅਤੇ ਆਪਣੇ ਦੋਸਤ ਦੇ ਇਕ ਬੱਚੇ ਦੇ ਨਾਲ ਵਿਦੇਸ਼ ਤੋਂ ਪਰਤੇ ਪੰਮੀ (ਐਮੀ ਵਿਰਕ) ਅਤੇ ਜੱਸੀ (ਮੈਂਡੀ ਤੱਖੜ) ਦੇ ਜੀਵਨ ਨੂੰ ਵਧੀਆ ਢੰਗ ਨਾਲ ਦਿਖਾਇਆ ਗਿਆ ਹੈ | ਕਾਮੇਡੀ ਅਤੇ ਕਨਫਿਊਜ਼ਨ ਉਦੋਂ ਸ਼ੁਰੂ ਹੁੰਦੇ ਹਨ ਜਦੋਂ ਜੱਸੀ ਨੂੰ ਲੱਗਦਾ ਹੈ ਕਿ ਪੰਮੀ ਨੇ ਕੋਕੇਸੀਅਨ ਔਰਤ ਨਾਲ ਵਿਆਹ ਕਰ ਲਿਆ ਹੈ ਅਤੇ ਪੰਮੀ ਨੂੰ ਲੱਗਦਾ ਹੈ ਕਿ ਜੱਸੀ ਵੀ ਵਿਆਹੁਤਾ ਹੈ | ਇਸੇ ਉਲਝਣ ‘ਚ ਉਨ੍ਹਾਂ ਦਾ ਵਿਆਹ ਵੱਖ-ਵੱਖ ਲੋਕਾਂ ਨਾਲ ਤੈਅ ਹੋ ਜਾਂਦਾ ਹੈ | ਕੀ ਪੰਮੀ ਅਤੇ ਜੱਸੀ ਆਪਣੇ ਵਿਚਕਾਰ ਦੀ ਗ਼ਲਤ ਫਹਿਮੀ ਨੂੰ ਦੂਰ ਕਰਕੇ ਫਿਰ ਤੋਂ ਮਿਲ ਸਕਣਗੇੇ? ਛੱਲੇ-ਮੁੰਦੀਆਂ ‘ਚ ਅਦਾਕਾਰ ਐਮੀ ਵਿਰਕ ਤੇ ਅਭਿਨੇਤਰੀ ਮੈਂਡੀ ਤੱਖੜ ਦੇ ਨਾਲ-ਨਾਲ ਇਸ ‘ਚ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ, ਸੋਨੀਆ ਕੌਰ, ਪ੍ਰਸਿੱਧ ਅਦਾਕਾਰ ਬੀ.ਐਨ ਸ਼ਰਮਾ, ਬਨਿੰਦਰ ਬੰਨੀ ਅਤੇ ਨਿਸ਼ਾ ਬਾਨੋ ਆਦਿ ਨੇ ਭੂਮਿਕਾਵਾਂ ਨਿਭਾਈਆਂ | ਇਸ ਫ਼ਿਲਮ ਦਾ ਨਿਰਦੇਸ਼ਨ ਪਹਿਲੀ ਵਾਰ ਨਿਰਦੇਸ਼ਨ ਕਰ ਰਹੇ ਸੁਨੀਲ ਪੁਰੀ ਵਲੋਂ ਬਾਖ਼ੂਬੀ ਕੀਤਾ ਗਿਆ ਹੈ | ਜਦਕਿ ਇਸ ਦਾ ਨਿਰਮਾਣ ਗੁਰ ਅੰਮਿ੍ਤਪਾਲ ਸਿੰਘ ਅਤੇ ਗੁਰਜੀਤ ਪਾਲ ਸਿੰਘ ਵਲੋਂ ਕੀਤਾ ਗਿਆ ਹੈ | ਇਸੇ ਦੌਰਾਨ ਗਾਇਕ ਤੇ ਅਦਾਕਾਰ ਐਮੀ ਵਿਰਕ ਦਾ ਕਹਿਣਾ ਹੈ ਕਿ ਭਰਮ, ਅਫਰਾ-ਤਫ਼ਰੀ, ਆਸ ਅਤੇ ਪਿਆਰ ਦਾ ਇਹ ਡਰਾਮਾ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗਾ | ਅਦਾਕਾਰਾ ਮੈਂਡੀ ਤੱਖੜ ਦਾ ਕਹਿਣਾ ਹੈ ਕਿ ਇਹ ਮੇਰਾ ਪਹਿਲਾ ਓ.ਟੀ.ਟੀ ਓਰਿਜਨਲ ਹੈ ਅਤੇ ਮੈਂ ਇਸ ਦਾ ਹਿੱਸਾ ਬਣ ਕੇ ਬਹੁਤ ਉਤਸ਼ਾਹਿਤ ਹਾਂ |

Chief Editor- Jasdeep Singh  (National Award Winner)